ਬੇਂਗਲੁਰੂ: ਭਾਰਤੀ ਪੁਰਸ਼ ਹਾਕੀ ਟੀਮ ਦੇ ਡਿਫੈਂਡਰ ਨਿਲਾਮ ਸੰਜੀਪ ਖੇਸ ਨੇ ਕਿਹਾ ਕਿ ਉਹ ਰਾਸ਼ਟਰੀ ਟੀਮ ‘ਚ ਜਗ੍ਹਾ ਪੱਕੀ ਕਰਨ ਲਈ ਆਪਣੀ ਤਕਨੀਕ ‘ਤੇ ਕੰਮ ਕਰ ਰਹੇ ਹਨ। ਭਾਰਤ ਵੱਲੋਂ ਹੁਣ ਤੱਕ 14 ਮੈਚ ਖੇਡਣ ਵਾਲੇ ਇਸ 21 ਸਾਲਾਂ ਖਿਡਾਰੀ ਨੇ ਕਿਹਾ ਕਿ ਉਹ ਰਾਸ਼ਟਰੀ ਸ਼ਿਵਿਰ ਦੇ ਦੌਰਾਨ ਆਪਣੇ ਕੌਸ਼ਲ ਨੂੰ ਨਿਖਾਰਨ ‘ਚ ਲੱਗੇ ਰਹੇ। 
ਨਿਲਾਮ ਨੇ ਕਿਹਾ ਕਿ ਮੇਰੇ ਕੌਮਾਂਤਰੀ ਕੈਰੀਅਰ ਦੀ ਸ਼ੁਰੂਆਤ ਥੋੜ੍ਹੀ ਮੁਸ਼ਕਿਲ ਰਹੀ। ਮੈਂ ਭਾਰਤ ਵੱਲੋਂ ਆਪਣਾ ਆਖਿਰੀ ਟੂਰਨਾਮੈਂਟ ਅਗਸਤ 2019 ‘ਚ ਓਲੰਪਿਕ ਟੈਸਟ ਪ੍ਰਤੀਯੋਗਤਾ ਦੇ ਰੂਪ ‘ਚ ਖੇਡਿਆ ਸੀ। ਹਾਲਾਂਕਿ ਮੈਂ ਵੱਖ-ਵੱਖ ਰਾਸ਼ਟਰੀ ਸ਼ਿਵਿਰਾਂ ‘ਚ ਆਪਣੇ ਖੇਡ ਦੇ ਤਮਾਮ ਪਹਿਲੂਆਂ ‘ਤੇ ਸਖਤ ਮਿਹਨਤ ਜਾਰੀ ਰੱਖੀ। 
ਉਨ੍ਹਾਂ ਨੇ ਕਿਹਾ ਕਿ ਮੈਂ ਕੁਝ ਤਕਨੀਕੀ ਪਹਿਲੂਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ‘ਤੇ ਮੈਨੂੰ ਕੰਮ ਕਰਨ ਦੀ ਲੋੜ ਹੈ ਅਤੇ ਉਮੀਦ ਹੈ ਕਿ ਇਕ ਖਿਡਾਰੀ ਦੇ ਤੌਰ ‘ਤੇ ਮੈਂ ਸੁਧਾਰ ਕਰਾਂਗਾ। ਮੈਂ ਆਪਣੇ ਖੇਡ ਨੂੰ ਬਿਹਤਰ ਬਣਾਉਣ ਲਈ ਪ੍ਰਤੀਬੰਧ ਹਾਂ ਜਿਸ ਨਾਲ ਮੈਂ ਭਾਰਤੀ ਟੀਮ ‘ਚ ਆਪਣੀ ਥਾਂ ਪੱਕੀ ਕਰ ਸਕਾਂ। ਇਹ ਅਜੇ ਮੇਰਾ ਤੱਤਕਾਲਿਕ ਟੀਚਾ ਹੈ। ਨਿਲਾਮ ਨੇ ਕਿਹਾ ਕਿ ਮੈਂ ਕਿਸਮਤ ਵਾਲਾਂ ਹਾਂ ਕਿ ਮੈਨੂੰ ਹਰਮਨਪ੍ਰੀਤ ਸਿੰਘ ਅਤੇ ਰੁਪਿੰਦਰ ਪਾਲ ਸਿੰਘ ਵਰਗੇ ਖਿਡਾਰੀਆਂ ਦੇ ਨਾਲ ਅਭਿਆਸ ਕਰਨ ਦਾ ਮੌਕਾ ਮਿਲ ਰਿਹਾ ਹੈ। ਉਹ ਪ੍ਰੇਰਣਾਦਾਈ ਹੈ ਕਿ ਮੈਂ ਉਨ੍ਹਾਂ ਤੋਂ ਕਾਫ਼ੀ ਕੁੱਝ ਸਿੱਖਿਆ ਹੈ।