ਟੋਕੀਓ, 3 ਅਗਸਤ-ਬੈਲਜੀਅਮ ਖ਼ਿਲਾਫ਼ ਓਲੰਪਿਕਸ ਸੈਮੀਫਾਈਨਲ ‘ਚ 2-5 ਦੀ ਹਾਰ ਨਿਰਾਸ਼ਾਜਨਕ ਹੈ ਪਰ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਸਟਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਦਾ ਕਹਿਣਾ ਹੈ ਕਿ ਟੀਮ ਕੋਲ ਇਸ ਦਿਲ ਤੋੜਨ ਵਾਲੀ ਹਾਰ ਬਾਰੇ ਸੋਚਣ ਦਾ ਸਮਾਂ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਵੀਰਵਾਰ ਨੂੰ ਕਾਂਸੀ ਦੇ ਤਮਗੇ ਲਈ ਹੋਣ ਵਾਲੇ ਮੈਚ ’ਤੇ ਧਿਆਨ ਕੇਂਦਰਤ ਕਰਨਾ ਹੋਵੇਗਾ। ਹਾਰ ਤੋਂ ਬਾਅਦ ਮਨਪ੍ਰੀਤ ਨੇ ਕਿਹਾ, “ਫਿਲਹਾਲ ਮੇਰੇ ਲਈ ਚੀਜ਼ਾਂ ਆਸਾਨ ਨਹੀਂ ਹਨ ਕਿਉਂਕਿ ਅਸੀਂ ਜਿੱਤ ਦੀ ਮਾਨਸਿਕਤਾ ਲੈ ਕੇ ਆਏ ਸੀ ਪਰ ਬਦਕਿਸਮਤੀ ਨਾਲ ਅਸੀਂ ਮੈਚ ਨਹੀਂ ਜਿੱਤ ਸਕੇ। ਹੁਣ ਸਾਨੂੰ ਕਾਂਸੀ ਦੇ ਤਗਮੇ ਦੇ ਮੈਚ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਸਾਨੂੰ ਇਹ ਤਮਗਾ ਜਿੱਤਣ ਦੀ ਜ਼ਰੂਰਤ ਹੈ।