ਨਵੀਂ ਦਿੱਲੀ, 5 ਅਪਰੈਲ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ-ਅਮਰੀਕੀ ਗਾਇਕਾ ਫਾਲਗੁਨੀ ਸ਼ਾਹ ਨੂੰ ਗ੍ਰੈਮੀ ਪੁਰਸਕਾਰ ਜਿੱਤਣ ‘ਤੇ ਵਧਾਈ ਦਿੱਤੀ ਹੈ। ਨਿਊਯਾਰਕ ਦੀ ਰਹਿਣ ਵਾਲੀ ਫਾਲਗੁਨੀ ਨੂੰ ਐਤਵਾਰ ਦੇਰ ਰਾਤ ਸਮਾਰੋਹ ‘ਚ ‘ਏ ਕਲਰਫੁੱਲ ਵਰਲਡ’ ਲਈ ਸਰਵੋਤਮ ਬਾਲ ਐਲਬਮ ਸ਼੍ਰੇਣੀ ‘ਚ ਗ੍ਰੈਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।