ਕੁਆਲਾਲੰਪੁਰ, 12 ਅਪਰੈਲ
ਭਾਰਤੀ ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ ਇਕ ਗੋਲ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 4-0 ਨਾਲ ਜਿੱਤ ਦਰਜ ਕੀਤੀ ਹੈ। ਨਵਜੋਤ ਕੌਰ ਨੇ 35ਵੇਂ ਮਿੰਟ ਵਿੱਚ ਭਾਰਤ ਲਈ ਇਕ ਗੋਲ ਦਾਗਿਆ। ਭਾਰਤ ਨੇ ਵਿਰੋਧੀ ਸਰਕਲ ਵਿੱਚ ਲਗਾਤਾਰ ਹਗਲੇ ਬੋਲੇ ਪਰ ਉਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਭਾਰਤ ਨੇ ਇਸ ਸੀਰੀਜ਼ ਵਿੱਚ 3-0, 5-0 ਅਤੇ 1-0 ਨਾਲ ਜਿੱਤ ਦਰਜ ਕਰਨ ਤੋਂ ਇਲਾਵਾ ਡਰਾਅ ਖੇਡਿਆ।