ਗੁਹਾਟੀ, 5 ਮਾਰਚ
ਇੰਗਲੈਂਡ ਨੇ ਤਿੰਨ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਮੁਕਾਬਲੇ ਵਿਚ ਇੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 41 ਦੌੜਾਂ ਦੇ ਵੱਡੇ ਫ਼ਰਕ ਨਾਲ ਮਾਤ ਦੇ ਦਿੱਤੀ। ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਿਚ ਪਹਿਲੀ ਵਾਰ ਮੈਦਾਨ ’ਚ ਉਤਰੀ ਭਾਰਤੀ ਟੀਮ ਨੂੰ ਜਿੱਤ ਲਈ 161 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਟੀਮ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ’ਤੇ 119 ਦੌੜਾਂ ਹੀ ਬਣਾ ਸਕੀ।
ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਟੈਮੀ ਬਿਊਮੌਂਟ ਨੇ 57 ਗੇਂਦਾਂ ਵਿਚ ਸਭ ਤੋਂ ਵੱਧ 62 ਦੌੜਾਂ ਬਣਾਈਆਂ ਜਦਕਿ ਕਪਤਾਨ ਹੀਥਰ ਨਾਈਟ ਨੇ 20 ਗੇਂਦਾਂ ਵਿਚ 40 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਦੀ ਮਦਦ ਨਾਲ ਉਨ੍ਹਾਂ ਚਾਰ ਵਿਕਟ ਗੁਆ ਕੇ 160 ਦੌੜਾਂ ਬਣਾਈਆਂ। ਭਾਰਤੀ ਟੀਮ ਦੀ ਟੀ20 ਵਰਗ ਵਿਚ ਇਹ ਲਗਾਤਾਰ ਪੰਜਵੀਂ ਹਾਰ ਹੈ। ਇਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਕੋਚ ਡਬਲਿਊ ਵੀ. ਰਮਨ ਦੀ ਟੀਮ ਨੂੰ ਅਗਲੇ ਵਰ੍ਹੇ ਆਸਟਰੇਲੀਆ ਵਿਚ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਕਾਫ਼ੀ ਮਿਹਨਤ ਕਰਨੀ ਪਏਗੀ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੌਰੇ ’ਤੇ ਵੀ ਇਕ ਰੋਜ਼ਾ ਲੜੀ ਨੂੰ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਟੀ20 ਲੜੀ ਵਿਚ ਇਕ ਵੀ ਮੈਚ ਨਹੀਂ ਜਿੱਤਿਆ ਸੀ। ਇੰਗਲੈਂਡ ਖ਼ਿਲਾਫ਼ ਲੜੀ ਵੀ ਉਸੇ ਪਾਸੇ ਅੱਗੇ ਵਧਦੀ ਨਜ਼ਰ ਆ ਰਹੀ ਹੈ। ਦੂਜਾ ਟੀ20 ਮੁਕਾਬਲਾ ਵੀਰਵਾਰ ਨੂੰ ਖੇਡਿਆ ਜਾਵੇਗਾ। ਟੀ20 ਵਿਚ ਭਾਰਤ ਲਈ ਸਭ ਤੋਂ ਘੱਟ ਉਮਰ ਵਿਚ ਕਪਤਾਨੀ ਕਰਨ ਵਾਲੀ 22 ਸਾਲ ਦੀ ਮੰਧਾਨਾ ਨੇ ਮੈਚ ਤੋਂ ਬਾਅਦ ਕਿਹਾ ਕਿ ਆਖ਼ਰੀ ਓਵਰਾਂ ਵਿਚ ਭਾਰਤ ਨੂੰ ਸਟੀਕ ਗੇਂਦਬਾਜ਼ੀ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਆਖ਼ਰੀ ਓਵਰ ਵਿਚ ਟੀਮ ਨੇ 10-15 ਦੌੜਾਂ ਜ਼ਿਆਦਾ ਦੇ ਦਿੱਤੀਆਂ। ਇਸ ਤੋਂ ਇਲਾਵਾ ਬੱਲੇ ਨਾਲ ਵੀ ਚੰਗੀ ਸ਼ੁਰੂਆਤ ਨਹੀਂ ਮਿਲੀ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ਾਂ ਬਿਊਮੌਂਟ ਤੇ ਡੇਨੀਅਲ ਵਾਟ (34 ਗੇਂਦਾਂ ਵਿਚ 35 ਦੌੜਾਂ) ਨੇ 89 ਦੌੜਾਂ ਦੀ ਭਾਈਵਾਲੀ ਕੀਤੀ ਤੇ ਇੰਗਲੈਂਡ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਕਪਤਾਨ ਨਾਈਟ ਨੇ ਆਖ਼ਰੀ ਓਵਰਾਂ ਵਿਚ 20 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਜੜੇ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫ਼ੀ ਖਰਾਬ ਰਹੀ ਤੇ ਲੈਅ ਵਿਚ ਚੱਲ ਰਹੀ ਸਮ੍ਰਿਤੀ ਸਹਿਤ ਸ਼ੁਰੂਆਤੀ ਤਿੰਨ ਬੱਲੇਬਾਜ਼ 23 ਦੌੜਾਂ ਦੇ ਅੰਦਰ ਹੀ ਪੈਵਿਲੀਅਨ ਪਰਤ ਗਏ। ਮਿਤਾਲੀ ਰਾਜ (ਸੱਤ ਦੌੜਾਂ) ਤੇ ਵਾਪਸੀ ਕਰ ਰਹੀ ਵੇਦਾ ਕ੍ਰਿਸ਼ਨਾਮੂਰਤੀ (15) ਨੇ ਵੀ ਨਿਰਾਸ਼ ਕੀਤਾ। ਆਖ਼ਰ ਵਿਚ ਦੀਪਤੀ (ਨਾਬਾਦ 22), ਅਰੁੰਧਤੀ (18) ਤੇ ਸ਼ਿਖਾ (ਨਾਬਾਦ 23 ਦੌੜਾਂ) ਨੇ ਕੁਝ ਚੰਗਾ ਸ਼ਾਟ ਲਾਏ, ਪਰ ਇਹ ਟੀਮ ਲਈ ਨਾਕਾਫ਼ੀ ਸਾਬਿਤ ਹੋ