ਕਰੋਏਸ਼ੀਆ:ਇਥੇ ਖੇਡੇ ਜਾ ਰਹੇ ਆਈਐਸਐਸਐਫ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਵਿਚ ਭਾਰਤੀ ਨਿਸ਼ਾਨੇਬਾਜ਼ ਐਸ਼ਵਰੀ ਪ੍ਰਤਾਪ ਸਿੰਘ ਤੋਮਰ, ਦੀਪਕ ਕੁਮਾਰ ਤੇ ਦਿਵਿਆਂਸ਼ ਸਿੰਘ ਪੰਵਾਰ ਕਾਂਸੀ ਤਗਮੇ ਲਈ ਮੁਕਾਬਲਾ ਹਾਰ ਗਏ ਹਨ ਜਦਕਿ ਮਹਿਲਾ ਵਰਗ ਦੀਆਂ ਨਿਸ਼ਾਨੇਬਾਜ਼ ਕੁਆਈਫਾਈ ਰਾਊਂਡ ਤੋਂ ਪਹਿਲਾਂ ਹੀ ਬਾਹਰ ਹੋ ਗਈਆਂ ਹਨ। ਤੋਮਰ, ਕੁਮਾਰ ਤੇ ਪੰਵਾਰ ਦੀ ਜੋੜੀ ਸਰਬੀਆ ਦੀ ਟੀਮ ਤੋਂ 14-16 ਨਾਲ ਹਾਰ ਗਈ ਜਦਕਿ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਅੰਜੁਮ ਮੌਦਗਿੱਲ, ਅਪੂਰਵੀ ਚੰਦੇਲਾ ਤੇ ਈ. ਵਲਾਰੀਵਨ 1867.7 ਅੰਕਾਂ ਨਾਲ ਗਿਆਰਵੇਂ ਸਥਾਨ ’ਤੇ ਆਈਆਂ।