ਨਵੀਂ ਦਿੱਲੀ, 24 ਅਗਸਤ
ਸ਼ਹਿਰੀ ਅਤੇ ਨੌਜਵਾਨ ਵੋਟਰਾਂ ਵਿਚ ਵੋਟਿੰਗ ਪ੍ਰਤੀ ਉਦਾਸੀਨਤਾ ਨੂੰ ਖ਼ਤਮ ਕਰਨ ਲਈ ਚੋਣਾਂ ਵਿਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੇ ਅੱਜ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੂੰ ਆਪਣਾ ‘ਕੌਮੀ ਆਈਕਨ’ ਨਿਯੁਕਤ ਕੀਤਾ ਹੈ। ਤੇਂਦੁਲਕਰ ਨੂੰ ਅਜਿਹੇ ਸਮੇਂ ‘ਕੌਮੀ ਆਈਕਨ’ ਬਣਾਇਆ ਗਿਆ ਹੈ, ਜਦੋਂ ਕਮਿਸ਼ਨ ਅਕਤੂਬਰ-ਨਵੰਬਰ ‘ਚ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਅਤੇ 2024 ‘ਚ ਲੋਕ ਸਭਾ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ।