ਕੋਲਕਾਤਾ:ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਨੇ ਅੱਜ ਇਥੇ ਕਿਹਾ ਕਿ ਇੰਗਲੈਂਡ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਦੇ ਕ੍ਰਿਕਟਰਾਂ ਦੀ ਤੁਲਨਾ ਵਿੱਚ ਭਾਰਤੀ ਖਿਡਾਰੀ ਮਾਨਸਿਕ ਸਮੱਸਿਆਵਾਂ ਦਾ ਟਾਕਰਾ ਵਧੇਰੇ ਸਹਿਣਸ਼ੀਲਤਾ ਨਾਲ ਕਰਦੇ ਹਨ। ਉਸ ਨੇ ਕਿਹਾ ਕਿ ਉਹ ਇੰਗਲੈਂਡ, ਆਸਟਰੇਲੀਆ ਤੇ ਵੈੱਸਟਇੰਡੀਜ਼ ਦੇ ਕਈ ਕ੍ਰਿਕਟਰਾਂ ਨਾਲ ਖੇਡੇ ਹਨ। ਉਹ ਮਾਨਸਿਕ ਸਮੱਸਿਆਵਾਂ ਅੱਗੇ ਜਲਦੀ ਹਾਰ ਮੰਨ ਜਾਂਦੇ ਹਨ।