ਨਵੀਂ ਦਿੱਲੀ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਚੋਣ ਅਧਿਕਾਰੀ ਐੱਨ ਗੋਪਾਲ ਸਵਾਮੀ ਨੇ ਅੱਜ ਭਾਰਤੀ ਕ੍ਰਿਕਟ ਬੋਰਡ ਦੇ ਸਾਲਾਨਾ ਆਮ ਇਜਲਾਸ ਵਿੱਚ ਸੂਬਾਈ ਪ੍ਰਤੀਨਿਧਾਂ ਦੀ ਨਾਮਜ਼ਦਗੀ ਦੀ ਸਮਾਂ ਸੀਮਾ 4 ਅਕਤੂਬਰ ਤੈਅ ਕੀਤੀ ਹੈ।
ਭਾਰਤ ਕ੍ਰਿਕਟ ਕੰਟਰੋਲ ਬੋਰਡ ਦਾ ਸਾਲਾਨਾ ਆਮ ਇਜਲਾਸ ਮੁੰਬਈ ਵਿੱਚ 23 ਅਕਤੂਬਰ ਨੂੰ ਹੋਣਾ ਹੈ ਅਤੇ ਇਸੇ ਦੌਰਾਨ ਬੋਰਡ ਦੀਆਂ ਚੋਣਾਂ ਵੀ ਹੋਣਗੀਆਂ। ਇਸ ਤੋਂ ਪਹਿਲਾਂ ਚੋਣਾਂ 22 ਅਕਤੂਬਰ ਨੂੰ ਹੋਣੀਆਂ ਸਨ ਪਰ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਕਰ ਕੇ ਇਨ੍ਹਾਂ ਨੂੰ ਇਕ ਦਿਨ ਟਾਲ ਦਿੱਤਾ ਗਿਆ। ਸ੍ਰੀ ਗੋਪਾਲ ਸਵਾਮੀ ਨੇ ਭਾਰਤੀ ਕ੍ਰਿਕਟ ਬੋਰਡ ਦੀਆਂ ਚੋਣਾਂ ਦੀ ਸਮਾਂ ਸੂਚੀ ਜਾਰੀ ਕੀਤੀ ਜਿਸ ਅਨੁਸਾਰ ਡਰਾਫ਼ਟ ਵੋਟਰ ਸੂਚੀ 4 ਅਕਤੂਬਰ ਨੂੰ ਸ਼ਾਮ 5 ਵਜੇ ਜਾਰੀ ਹੋਵੇਗੀ। ਅੰਤਿਮ ਵੋਟਰ ਸੂਚੀ 10 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ।