ਸਟਾਰ ਨਿਊਜ਼:- ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦਫਤਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵਿੱਚ ਭਾਰਤੀ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਬਨਾਉਣ ਲਈ 2 ਨਵੰਬਰ ਤੋਂ 24 ਨਵੰਬਰ ਤੱਕ ਕੈਂਪ ਲਾਏ ਜਾ ਰਹੇ ਹਨ, ਇਹ ਸੇਵਾ ਬਿਲਕੁਲ ਮੁਫਤ ਹੈ। ਇਸ ਬਾਰ ਜਿਨ੍ਹਾਂ ਥਾਹਾਂ ਤੇ ਇਹ ਸਰਟੀਫਿਕੇਟ ਬਣਾਏ ਜਾਣਗੇ ਉਨਹਾਂ ਵਿੱਚ 2 ਨਵੰਬਰ (ਹਿੰਦੂ ਹੈਰੀਟੇਜ ਸੈਂਟਰ, ਮਿਸੀਸਾਗਾ 905-369-0363), 9 ਨਵੰਬਰ (ਹਿੰਦੂ ਸਭਾ ਟੈਂਪਲ, ਬਰੈਂਪਟਨ 647-833-6313) 10 ਨਵੰਬਰ (ਸਿੱਖ ਹੈਰੀਟੇਜ ਸੈਂਟਰ,ਬਰੈਂਪਟਨ 416-258-2167), 11 ਨਵੰਬਰ (ਗੁਰੂ ਰਵੀਦਾਸ ਸਭਾ, ਬਰਲਿੰਗਟਨ 905-331-1924), 16 ਨਵੰਬਰ (ਵੈਸ਼ਨੋਦੇਵੀ ਟੈਂਪਲ, ਓਕਵਿਲ 416-358-8485), 17 ਨਵੰਬਰ (ਕਿਚਨਰ ਗੁਰਦੁਆਰਾ 519-500-6265), 23 ਨਵੰਬਰ (ਸਨਾਤਨ ਮੰਦਿਰ ਕਲਚਰਲ ਸੈਂਟਰ, ਮਾਰਖਮ 416-917-6753), 24 ਨਵੰਬਰ (ਟਾਊਨ ਲਾਈਨ ਗੁਰਦੁਆਰਾ, ਕੈਂਬਰਿੱਜ 519-729-6171) ਸਾਰੇ ਬਿਨੇਕਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪੇਪਰ ਠੀਕ ਤਰ੍ਹਾਂ ਭਰ ਕੇ ਲਿਆਉਣ ਦੋ ਕਾਪੀਆਂ ਕਰਕੇ ਲਿਆਉਣ ਅਤੇ ਨਾਲ ਫੋਟੋ ਆਈ ਡੀ (ਪਾਸਪੋਰਟ, ਡਰਾਈਵਿੰਗ ਲਾਈਸੰਸ ਆਦਿ) ਲੈਕੇ ਆਉਣ।