ਲੰਡਨ, 17 ਅਪਰੈਲ

ਦੱਖਣੀ-ਪੂਰਬੀ ਇੰਗਲੈਂਡ ਦੇ ਕੈਂਟ ਸ਼ਹਿਰ ਦੇ ਗੁਰਦੁਆਰੇ ਨੇ ਭਾਰਤੀਆਂ ਨੂੰ ਧੋਖਾ ਦੇਣ ਲਈ ਫਰਜ਼ੀ ਨੌਕਰੀਆਂ ਅਤੇ ਵੀਜ਼ਾ ਦੇਣ ਵਾਲੇ ਇਸ਼ਤਿਹਾਰਾਂ ਬਾਰੇ ਪਤਾ ਲੱਗਣ ਬਾਅਦ ਆਪਣੀ ਵੈੱਬਸਾਈਟ ‘ਤੇ ਚੇਤਾਵਨੀ ਜਾਰੀ ਕੀਤੀ ਹੈ। ਗ੍ਰੇਵਸੈਂਡ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰੇ ਨੇ ਧੋਖਾਧੜੀ ਦੀ ਚੇਤਾਵਨੀ ਸਿਰਲੇਖ ਵਾਲੇ ਇਸ ਇਸ਼ਤਿਹਾਰ ਦੀ ਕਾਪੀ ਜਾਰੀ ਕਰਕੇ ਆਪਣੀ ਵੈੱਬਸਾਈਟ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਗੁਰਦੁਆਰੇ ਦੇ ਨਾਂ ‘ਤੇ ਦਿੱਤੀ ਗਈ ਟਿਕਟ ਮੁਫ਼ਤ, ਵੀਜ਼ਾ ਮੁਫ਼ਤ, ਖਾਣਾ ਮੁਫਤ ਨੌਕਰੀ ਦੀ ਪੇਸ਼ਕਸ਼’ ਫਰਜ਼ੀ ਹੈ। ਬਰਤਾਨੀਆ ਵਿੱਚ ਤੁਰੰਤ ਲੋੜ ਹੈ, ਸਿਰਲੇਖ ਵਾਲੇ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ ਦਿਲਚਸਪੀ ਰੱਖਣ ਵਾਲੇ ਪੁਰਸ਼ ਅਤੇ ਔਰਤਾਂ ਦਿੱਤੇ ਵਟਸਐਪ ਨੰਬਰ ‘ਤੇ ਕਾਲ ਕਰਨ। ਇਸ ਸਬੰਧ ਵਿੱਚ ਗੁਰਦੁਆਰੇ ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਵਿੱਚ ਲਿਖਿਆ ਹੈ, ਧੋਖਾਧੜੀ ਦੀ ਚੇਤਾਵਨੀ: ਇਨ੍ਹਾਂ ਸੇਵਾਵਾਂ ਦੀ ਵਰਤੋਂ ਨਾ ਕਰੋ। ਇਹ ਗੁਰੂ ਨਾਨਕ ਦਰਬਾਰ ਗੁਰਦੁਆਰੇ ਨਾਲ ਸਬੰਧਤ ਨਹੀਂ ਹੈ।