ਜਲੰਧਰ, 5 ਦਸੰਬਰ
ਭਾਜਪਾ ਨੇ ਜਲੰਧਰ ਨਗਰ ਨਿਗਮ ਦੀਆਂ ਚੋਣਾਂ  ਲਈ 35 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉਮੀਦਵਾਰਾਂ ਵਿੱਚ ਵੱਖ ਵੱਖ ਵਾਰਡਾਂ ਤੋਂ ਸੁਸ਼ੀਲ ਕੁਮਾਰ, ਰਿੰਪੀ, ਕੁਲਵਿੰਦਰ ਕੌਰ, ਸਿਮਰਨਜੀਤ ਕੌਰ ਢੀਂਡਸਾ, ਮਨਜਿੰਦਰ ਸਿੰਘ ਚੱਠਾ, ਪਰਮਿੰਦਰ ਸੈਣੀ, ਸ਼ੈਲੀ ਖੰਨਾ, ਬਲਜੀਤ ਸਿੰਘ ਪ੍ਰਿੰਸ, ਕਿਰਨ ਜਗੋਤਾ, ਅਜੈ ਚੋਪੜਾ, ਬਲਰਾਜ, ਯਸ਼ਪਾਲ ਦੁਆ, ਦੀਪਕ ਕੁਮਾਰ ਤੇਲੂ, ਮਦਨ ਲਾਲ, ਨੀਤੂ ਢੀਂਗਰਾ, ਅਜੈ ਕੁਮਾਰ ਬਰਨਾ, ਨਿਸ਼ਾ, ਵਰੇਸ਼ ਮਿੰਟੂ, ਅਨੀਤਾ, ਸ਼ਾਰਦਾ ਸ਼ਰਮਾ, ਮਨੋਹਰ ਲਾਲ ਭਗਤ, ਰਵੀ ਮਹਾਜਨ, ਰਾਜੇਸ਼ ਮਹਾਜਨ, ਪ੍ਰਵੀਨ ਕਪੂਰ, ਭੋਲੀ, ਰਿੰਪੀ ਪ੍ਰਭਾਕਰ, ਪੂਨਮ, ਕਿਰਨ ਬਾਲਾ, ਰਾਮ ਗੋਪਾਲ ਗੁਪਤਾ, ਆਸ਼ੂ     ਭਾਟੀਆ, ਸੰਦੀਪ ਕੁਮਾਰ, ਚਰਨਜੀਤ ਕੌਰ ਸੰਧਿਆ, ਵਸੀਮ ਰਾਜਾ, ਸ਼ਵੇਤਾ ਧੀਰ ਅਤੇ ਨੀਰਜ ਜੱਸਲ ਦੇ ਨਾਂ ਸ਼ਾਮਲ ਹਨ।
ਭਾਜਪਾ ਦੇ ਸੂਬਾਈ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਚੋਣ ਕਮੇਟੀ ਦੀ ਮੀਟਿੰਗ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਲੰਧਰ ਨਗਰ ਨਿਗਮ ਤੇ 23 ਨਗਰ ਕੌਂਸਲਾਂ  ਦੇ ਉਮੀਦਵਾਰਾਂ ਦੇ ਨਾਂ ’ਤੇ ਵਿਚਾਰ ਕੀਤਾ ਗਿਆ। ਜਲੰਧਰ ਨਗਰ ਨਿਗਮ ਲਈ ਬਾਕੀ ਰਹਿੰਦੇ ਉਮੀਦਵਾਰਾਂ ਬਾਰੇ ਜਲਦ ਫ਼ੈਸਲਾ ਲਿਆ ਜਾਵੇਗਾ।
ਇਸ ਮੀਟਿੰਗ ਵਿੱਚ ਕੌਮੀ ਸਕੱਤਰ ਤਰੁਣ ਚੁੱਘ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਜਨਰਲ ਸਕੱਤਰ ਸੰਗਠਨ ਦਿਨੇਸ਼ ਕੁਮਾਰ, ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਰਜਿੰਦਰ ਭੰਡਾਰੀ, ਕਮਲ ਸ਼ਰਮਾ, ਅਸ਼ਵਨੀ ਸ਼ਰਮਾ, ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਜਨਰਲ ਸਕੱਤਰ ਕੇਵਲ ਕੁਮਾਰ, ਜੀਵਨ ਗੁਪਤਾ ਤੇ ਸੂਬੇ ਦੀ ਮਹਿਲਾ ਮੋਰਚੇ ਦੀ ਪ੍ਰਧਾਨ ਮੋਨਾ ਜੈਸਵਾਲ ਮੌਜੂਦ ਸੀ।

ਅਕਾਲੀ ਦਲ ਨੇ ਦੂਜੀ ਸੂਚੀ ਵਿੱਚ 7 ਉਮੀਦਵਾਰ ਐਲਾਨੇ 
ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਵਾਰਡ ਨੰਬਰ 10 ਤੋਂ ਕਮਲੇਸ਼ ਕੁਮਾਰ, ਵਾਰਡ ਨੰਬਰ 12 ਤੋਂ ਬਲਬੀਰ ਸਿੰਘ ਬਿੱਟੂ, ਵਾਰਡ ਨੰਬਰ 25 ਤੋਂ ਗਗਨਦੀਪ ਕੌਰ, ਵਾਰਡ 26 ਤੋਂ ਇੰਦਰਜੀਤ ਸੋਨੂੰ, ਵਾਰਡ 29 ਤੋਂ ਜਸਬੀਰ ਕੌਰ, ਵਾਰਡ 44 ਤੋਂ ਮਨਜੀਤ ਸਿੰਘ ਟੀਟੂ, ਵਾਰਡ ਨੰਬਰ 62 ਤੋਂ ਪੂਰਨ ਸਿੰਘ ਰਾਠੌਰ ਨੂੰ ਉਮੀਦਵਾਰ ਐਲਾਨਿਆ ਹੈ। ਵਾਰਡ ਨੰਬਰ 8 ਤੋਂ ਬਲਬੀਰ ਸਿੰਘ ਬਿੱਟੂ ਦੀ ਥਾਂ ਉਸ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ। ਵਾਰਡ ਨੰਬਰ 21 ਤੋਂ ਸਿਮਰਜੀਤ ਕੌਰ ਢੀਂਡਸਾ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦੂਜੀ ਸੂਚੀ ਜਾਰੀ ਕਰਨ ਤੋਂ ਪਹਿਲਾਂ ਮੀਟਿੰਗ ਕਰ ਕੇ ਇਸ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਲਈ। ਇਸ ਮੀਟਿੰਗ ਵਿੱਚ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ,  ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨਾਂ ਵਿੱਚ ਪਰਮਜੀਤ ਸਿੰਘ ਰਾਏਪੁਰ ਤੇ ਬਲਜੀਤ ਸਿੰਘ ਨੀਲਾ ਮਹਿਲ ਅਤੇ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਿੰਦਰ ਕੌਰ ਪੰਨੂ ਸਮੇਤ ਹੋਰ ਸੀਨੀਅਰ ਆਗੂ ਹਾਜ਼ਰ ਸਨ।