ਨਵੀਂ ਦਿੱਲੀ— ਭਾਰਤ ਦੇ ਸਿਖਰਲੇ ਟੈਨਿਸ ਖਿਡਾਰੀਆਂ ਵਿੱਚ ਸ਼ੁਮਾਰ ਯੁਕੀ ਭਾਂਬਰੀ ਅਤੇ ਰਾਮਕੁਮਾਰ ਰਾਮਨਾਥਨ ਅਤੇ ਪੁਣੇ ਦੇ ਅਰਜੁਨ ਕਢੇ ਨੂੰ 1 ਜਨਵਰੀ ਤੋਂ 6 ਜਨਵਰੀ ਤੱਕ ਹੋਣ ਵਾਲੇ 560,000 ਡਾਲਰ ਦੇ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ਦੇ ਮੁੱਖ ਡਰਾਅ ਵਿੱਚ ਸਿੱਧੇ ਪ੍ਰਵੇਸ਼ ਕਰਨਗੇ । ਟੂਰਨਾਮੈਂਟ ਦੇ ਆਯੋਜਕਾਂ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ । 116ਵਾਂ ਦਰਜਾ ਪ੍ਰਾਪਤ ਭਾਂਬਰੀ 30 ਦਸੰਬਰ ਤੋਂ ਲੈ ਕੇ ਛੇ ਜਨਵਰੀ ਤੱਕ ਬਾਲੇਵਾਡੀ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ।

ਭਾਂਬਰੀ ਨੇ ਕਿਹਾ, ”ਇਸ ਸਾਲ ਮੈਂ ਕੁਝ ਚੰਗੇ ਨਤੀਜੇ ਹਾਸਲ ਕੀਤੇ ਹਨ ਅਤੇ 20 ਤੋਂ ਜ਼ਿਆਦਾ ਟੂਰਨਾਮੈਂਟ ਖੇਡੇ ਹਨ । ਪਿਛਲੀ ਵਾਰ ਜਦੋਂ ਮੈਂ ਪੁਣੇ ਆਇਆ ਸੀ ਮੈਂ ਜਿੱਤਿਆ ਸੀ । ਮੈਂ ਇਸ ਵਾਰ ਵੀ ਉਸੇ ਪ੍ਰਦਰਸ਼ਨ ਨੂੰ ਦੋਹਰਾਉਣ ਦੀ ਕੋਸ਼ਿਸ਼ ਕਰਾਂਗਾ।”

ਰਾਮਕੁਮਾਰ ਰਾਮਨਾਥਨ ਇਸ ਟੂਰਨਾਮੈਂਟ ਵਿੱਚ ਆਈ.ਟੀ.ਐੱਫ. ਫਿਊਚਰ ਮੁਕਾਬਲੇ ਵਿੱਚ ਤਿੰਨ ਖਿਤਾਬ ਜਿੱਤ ਕੇ ਆ ਰਹੇ ਹਨ । ਉਥੇ ਹੀ ਕਢੇ ਇਸ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਫਿਊਚਰ ਖਿਤਾਬ ਜਿੱਤਕੇ ਆ ਰਹੇ ਹਨ । ਟੂਰਨਾਮੈਂਟ ਦੇ ਨਿਦੇਸ਼ਕ ਪ੍ਰਸ਼ਾਂਤ ਸੁਤਾਰ ਨੇ ਕਿਹਾ, ”ਭਾਰਤ ਦੇ ਸਿਖਰਲੇ ਪੱਧਰ ਦੇ ਖਿਡਾਰੀ ਹੋਣ ਦੇ ਨਾਤੇ ਭਾਂਬਰੀ ਅਤੇ ਰਾਮਨਾਥਨ ਸਿੰਗਲ ਵਰਗ ਵਿੱਚ ਭਾਰਤੀ ਚੁਣੌਤੀ ਸੰਭਾਲਣਗੇ । ਉਥੇ ਹੀ ਦੂਜੇ ਪਾਸੇ ਕਢੇ ਯੁਵਾ ਪ੍ਰਤਿਭਾ ਹਨ ਅਤੇ ਇਹ ਉਨ੍ਹਾਂ ਦਾ ਘਰੇਲੂ ਮੈਦਾਨ ਹੈ ਜੋ ਉਨ੍ਹਾਂ ਦੇ ਲਈ ਪ੍ਰੇਰਨਾ ਵਾਲੀ ਗੱਲ ਹੋਵੇਗੀ ।”