ਫਤਹਿਗੜ੍ਹ ਸਾਹਿਬ, 14 ਜਨਵਰੀ

ਅਦਾਕਾਰ ਜਾਹਨਵੀ ਕਪੂਰ ਦੀ ਫਿਲਮ ‘ਗੁੱਡ ਲੱਕ ਜੈਰੀ’ ਦੀ ਸ਼ੂਟਿੰਗ ਉਦੋਂ ਥੋੜ੍ਹੀ ਦੇਰ ਲਈ ਬੱਸੀ ਪਠਾਣਾ ਵਿਖੇ ਰੋਕਣੀ ਪਈ, ਜਦੋਂ ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਚੱਲ ਰਹੇ ਕਿਸਾਨਾਂ ਦੇ ਵਿਰੋਧ ‘ਤੇ ਕੋਈ ਟਿੱਪਣੀ ਕਰੇ। ਬੱਸੀ ਪਠਾਣਾ ਦੇ ਡੀਐਸਪੀ ਸੁਖਮਿੰਦਰ ਸਿੰਘ ਚੌਹਾਨ ਅਨੁਸਾਰ 20-30 ਕਿਸਾਨ ਫਿਲਮ ਦੇ ਸੈੱਟ ‘ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਪਹੁੰਚੇ। ਇਸ ਕਾਰਨ ਸ਼ੂਟਿੰਗ ਦੋ-ਤਿੰਨ ਘੰਟੇ ਰੁਕੀ ਰਹੀ। ਸ੍ਰੀ ਚੌਹਾਨ ਨੇ ਕਿਹਾ, ” ਕਿਸਾਨ ਫਿਲਮ ਕਲਾਕਾਰਾਂ ਦੇ ਸਮਰਥਨ ਦਾ ਭਰੋਸਾ ਚਾਹੁੰਦੇ ਸਨ, ਜਦੋਂ ਫਿਲਮੀ ਦੁਨੀਆਂ ਵਾਲਿਆਂ ਨੇ ਅਜਿਹਾ ਕੀਤਾ ਤਾਂ ਸ਼ੂਟਿੰਗ ਮੁੜ ਸ਼ੁਰੂ ਹੋ ਗਈ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ ਨੂੰ ਕਿਸਾਨਾਂ ਦੇ ਸਮਰਥਨ ਵਿੱਚ ਸਾਂਝਾ ਕੀਤਾ। ਕਪੂਰ ਨੇ ਲਿਖਿਆ, “ਕਿਸਾਨ ਸਾਡੇ ਦੇਸ਼ ਦੇ ਦਿਲ ਹਨ। ਮੈਂ ਉਨ੍ਹਾਂ ਦੀ ਭੂਮਿਕਾ ਨੂੰ ਜਾਣਦੀ ਦੀ ਕਦਰ ਕਰਦੀ ਹਾਂ। ਜੋ ਅੰਨ ਪੈਦਾ ਕਰਕੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਹਨ। ਮੈਨੂੰ ਉਮੀਦ ਹੈ ਕਿ ਜਲਦ ਹੀ ਕੋਈ ਹੱਲ ਨਿਕਲੇਗਾ ਜਿਸ ਦਾ ਕਿਸਾਨਾਂ ਨੂੰ ਲਾਭ ਹੋਵੇਗਾ।’