ਚਾਉਕੇ: ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਨੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ। ਇਸ ਉਦਘਾਟਨ ਸਮਾਜ ਸੇਵੀ ਬਲਵੀਰ ਸਿੰਘ ਮਾਨ ਨੇ ਕੀਤਾ ਅਤੇ ਇਨਾਮਾਂ ਦੀ ਵੰਡ ਸਰਪੰਚ ਪ੍ਰੀਤਮ ਕੌਰ ਤੇ ਗੁਰਬਚਨ ਸਿੰਘ ਸੇਵਾ-ਸਮਿਤੀ ਸੁਸਾਇਟੀ ਦੇ ਨੁਮਾਇੰਦਿਆਂ ਨੇ ਕੀਤੀ। ਕਰਮਜੀਤ ਸਿੰਘ ਫ਼ੌਜੀ ਤੇ ਅਵਤਾਰ ਸਿੰਘ ਟੌਫੀ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੀ ਮਹਿਰਾਜ ਦੀ ਟੀਮ ਨੂੰ 21 ਹਜ਼ਾਰ ਰੁਪਏ ਅਤੇ ਦੂਜੇ ਸਥਾਨ ਪ੍ਰਾਪਤ ਕਰਨ ਵਾਲੀ ਚੱਕ ਬੱਖਤੂ ਦੀ ਟੀਮ ਨੂੰ 11 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਗਏ। ਇਸ ਖੇਡ ਮੁਕਾਬਲੇ ਵਿਚ 16 ਟੀਮਾਂ ਨੇ ਹਿੱਸਾ ਲਿਆ। ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਜੂਸਰ ਤੇ ਪੱਖੇ ਦੇ ਕੇ ਸਨਮਾਨਿਆ ਗਿਆ। ਕ੍ਰਿਕਟ ਖੇਡ ਮੁਕਾਬਲੇ ਕਰਵਾਉਣ ਵਿੱਚ ਰੇਸਮ ਸਿੰਘ, ਸੁਖਜਿੰਦਰ ਸਿੰਘ ਨੰਬਰਦਾਰ, ਗੁਲਾਬ ਸਿੰਘ, ਪ੍ਰਧਾਨ ਰਣਜੀਤ ਸਿੰਘ, ਪ੍ਰਧਾਨ ਦਵਿੰਦਰ ਸਿੰਘ, ਗੁਰਮੀਤ ਸਿੰਘ, ਵਿੱਕੀ, ਲੱਖਾ, ਗੱਗੀ, ਪਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਲ ਸਨ।














