ਓਟਵਾ, 18 ਨਵੰਬਰ : ਹੈਲਥ ਕੈਨੇਡਾ ਵੱਲੋਂ ਸੁ਼ੱਕਰਵਾਰ ਨੂੰ ਪੰਜ ਤੋਂ 11 ਸਾਲ ਦੇ ਬੱਚਿਆਂ ਦੇ ਟੀਕਾਕਰਣ ਲਈ ਫਾਈਜ਼ਰ-ਬਾਇਓਐਨਟੈਕ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਫਾਈਜ਼ਰ ਦੀ ਤਿੰਨ ਮਿਲੀਅਨ ਪੀਡੀਐਟ੍ਰਿਕ ਡੋਜ਼ ਕੈਨੇਡਾ ਨੂੰ ਮਿਲ ਜਾਵੇਗੀ। ਐਨੀ ਡੋਜ਼ ਇਸ ਉਮਰ ਵਰਗ ਦੇ ਹਰੇਕ ਬੱਚੇ ਦਾ ਪਹਿਲੀ ਡੋਜ਼ ਵਾਸਤੇ ਟੀਕਾਕਰਣ ਕਰਨ ਲਈ ਕਾਫੀ ਹੋਵੇਗੀ। ਫਾਈਜ਼ਰ-ਬਾਇਓਐਨਟੈਕ ਵੱਲੋਂ 18 ਅਕਤੂਬਰ ਨੂੰ ਆਪਣਾ ਯੂਥ ਵੈਕਸੀਨ ਡਾਟਾ ਮੁਲਾਂਕਣ ਕਰਨ ਲਈ ਜਮ੍ਹਾਂ ਕਰਵਾਇਆ ਸੀ।
ਕੰਪਨੀ ਵੱਲੋਂ ਪਿੱਛੇ ਜਿਹੇ ਆਪਣੇ ਵੱਲੋਂ ਕੀਤੇ ਗਏ ਅਧਿਐਨ ਦਾ ਡਾਟਾ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਪਾਇਆ ਗਿਆ ਸੀ ਕਿ ਪੰਜ ਤੋਂ 11 ਸਾਲ ਦੇ ਬੱਚਿਆਂ ਵਿੱਚ ਸਿੰਪਟੋਮੈਟਿਕ ਇਨਫੈਕਸ਼ਨ ਦੀ ਰੋਕਥਾਮ ਲਈ ਇਹ ਵੈਕਸੀਨ 91 ਫੀ ਸਦੀ ਕਾਰਗਰ ਹੈ।ਪਿਛਲੇ ਮਹੀਨੇ ਕੈਨੇਡਾ ਨੇ ਫਾਈਜ਼ਰ ਨਾਲ ਡੀਲ ਸਾਈਨ ਕਰਕੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀਆਂ 2·9 ਮਿਲੀਅਨ ਡੋਜ਼ਾਂ ਮੰਗਵਾਈਆਂ ਸਨ। ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਹ ਵੈਕਸੀਨ ਕੈਨੇਡਾ ਭੇਜ ਦਿੱਤੀ ਜਾਵੇਗੀ।