ਵੈਨਕੂਵਰ (ਬਲਜਿੰਦਰ ਸੇਖਾ )ਮਾਲਵੇ ਦੇ ਮਸ਼ਹੂਰ ਪਿੰਡ ਬੰਬੀਹਾ ਭਾਈ(ਜਿਲ੍ਹਾ ਮੋਗਾ, ਪੰਜਾਬ) ਦੀ ਵੈਨਕੂਵਰ ਇਲਾਕੇ ਵਿੱਚ ਵਸਦੀ ਸਾਧ ਸੰਗਤ ਵੱਲੋਂ ਸਰੀ(ਬੀ ਸੀ, ਕੈਨੇਡਾ) ਵਿੱਚ ਪਹਿਲਾ ਧਾਰਮਿਕ ਸਮਾਗਮ ਕੀਤਾ ਗਿਆ. ਸਥਾਨਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ‘ਭਾਈ ਬਹਿਲੋ ਸਭ ਤੋਂ ਪਹਿਲੋ’ ਦੀ ਯਾਦ ਨੂੰ ਸਮਰਪਿਤ 27 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤਾ ਗਿਆ ਅਤੇ 29 ਸਤੰਬਰ ਨੂੰ ਭੋਗ ਪਾਇਆ ਗਿਆ, ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ. ਪਿੰਡ ਬੰਬੀਹਾ ਭਾਈ ਨਾਲ ਸਬੰਧ ਰੱਖਦੀ ਦੂਰ ਨੇੜੇ ਦੀ ਸੰਗਤ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।ਸਾਡੇ ਨਾਲ ਇਹ ਜਾਣਕਾਰੀ ਬੰਬੀਹਾ ਭਾਈ ਦੇ ਸਰੀ ਵਸਦੇ ਜਸਪ੍ਰੀਤ ਸਿੱਧੂ (ਰਿੰਕੂ ) ਨੇ ਸਾਂਝੀ ਕੀਤੀ ।ਉਹਨਾਂ ਕਿਹਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਯਾਦਗਾਰੀ ਸਮਾਗਮ ਕਰਾਏ ਜਾਣਗੇ ।