ਢਾਕਾ: ਬੰਗਲਾਦੇਸ਼ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਬੱਸ ਨਦੀ ਵਿੱਚ ਡਿੱਗਣ ਕਾਰਨ 23 ਯਾਤਰੀਆਂ ਦੀ ਮੌਤ ਹੋ ਗਈ। ਬੱਸ ‘ਚ ਕਈ ਬੱਚਿਆਂ ਸਮੇਤ ਲਗਭਗ 40 ਲੋਕ ਸਵਾਰ ਸਨ। ਜਾਣਕਾਰੀ ਅਨੁਸਾਰ ਯਾਤਰੀ ਈਦ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਢਾਕਾ ਵਾਪਸ ਆ ਰਹੇ ਸਨ ਜਦੋਂ ਇਹ ਦੁਖਦਾਈ ਹਾਦਸਾ ਵਾਪਰਿਆ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਇਹ ਹਾਦਸਾ ਬੁੱਧਵਾਰ ਸ਼ਾਮ 5:15 ਵਜੇ ਦੇ ਕਰੀਬ ਵਾਪਰਿਆ।

ਦੱਸ ਦਈਏ ਹਾਦਸੇ ਤੋਂ ਬਾਅਦ ਬੱਸ ਨੂੰ ਕਰੇਨ ਦੀ ਵਰਤੋਂ ਕਰਕੇ ਨਦੀ ਤੋਂ ਬਾਹਰ ਕੱਢਿਆ ਗਿਆ। ਹਾਲਾਤ ਬਹੁਤ ਮੁਸ਼ਕਲ ਸਨ ਅਤੇ ਖਰਾਬ ਮੌਸਮ ਕਾਰਨ ਬਚਾਅ ਮੁਸ਼ਕਲ ਸੀ। ਬੱਸ ਨੂੰ ਕੱਢਣ ਵਿੱਚ ਲਗਭਗ ਛੇ ਘੰਟੇ ਲੱਗੇ। ਰਿਪੋਰਟਾਂ ਅਨੁਸਾਰ ਬੱਸ ਇੱਕ ਕਿਸ਼ਤੀ ‘ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਸਮੇਂ ਸੰਤੁਲਨ ਗੁਆ ​​ਬੈਠੀ ਅਤੇ ਪਦਮਾ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਕਾਰਨ ਘਟਨਾ ਸਥਾਨ ‘ਤੇ ਦਹਿਸ਼ਤ ਫੈਲ ਗiਈ। ਫੌਜ, ਪੁਲਿਸ, ਫਾਇਰ ਬ੍ਰਿਗੇਡ ਅਤੇ ਤੱਟ ਰੱਖਿਅਕ ਦੀਆਂ ਟੀਮਾਂ ਸਾਂਝੇ ਤੌਰ ‘ਤੇ ਬਚਾਅ ਕਾਰਜ ਚਲਾ ਰਹੀਆਂ ਹਨ।

ਲਾਪਤਾ ਯਾਤਰੀਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨਦੀ ਵਿੱਚੋਂ ਕੱਢੀਆਂ ਜਾ ਰਹੀਆਂ ਹਨ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਬੁੱਧਵਾਰ ਸ਼ਾਮ 5:15 ਵਜੇ ਦੱਖਣ-ਪੱਛਮੀ ਰਾਜਬਾੜੀ ਦੇ ਦੌਲਦੀਆ ਟਰਮੀਨਲ ‘ਤੇ ਵਾਪਰਿਆ, ਜਦੋਂ ਬੱਸ ਪਦਮਾ ਨਦੀ ਵਿੱਚ ਡਿੱਗ ਗਈ। ਮੌਕੇ ‘ਤੇ ਮੌਜੂਦ ਇੱਕ ਅਧਿਕਾਰੀ ਨੇ ਦੱਸਿਆ ਕਿ ਢਾਕਾ ਜਾ ਰਹੀ ਸੀ ਬੱਸ ਜਿਸ ਵਿੱਚ 40 ਯਾਤਰੀ ਸਵਾਰ ਸਨ ਅਤੇ ਦੌਲਾਦੀਆ ਟਰਮੀਨਲ ‘ਤੇ ਇੱਕ ਕਿਸ਼ਤੀ ‘ਤੇ ਚੜ੍ਹਦੇ ਸਮੇਂ ਨਦੀ ਵਿੱਚ ਡਿੱਗ ਗਈ। 11 ਯਾਤਰੀਆਂ ਨੇ ਤੈਰ ਕੇ ਆਪਣੀਆਂ ਜਾਨਾਂ ਬਚਾਈਆਂ।