ਢਾਕਾ, 16 ਦਸੰਬਰ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਾਕਿਸਤਾਨ ਵਿਰੁੱਧ ਆਜ਼ਾਦੀ ਦੀ ਲੜਾਈ ਵਿੱਚ ਬੰਗਲਾਦੇਸ਼ ਦੀ ਜਿੱਤ ਦੇ 50 ਸਾਲ ਪੂਰੇ ਹੋਣ ਦੀ ਯਾਦ ਵਿੱਚ ਇਥੇ  ਕਰਵਾਈ ਵਿਜੈ ਦਿਵਸ ਪਰੇਡ ਵਿੱਚ ‘ਵਿਸ਼ੇਸ਼ ਮਹਿਮਾਨ’ ਵਜੋਂ ਸ਼ਿਰਕਤ ਕੀਤੀ। ਪਰੇਡ ਵਿੱਚ ਸ਼ਾਨਦਾਰ ਐਰੋਬੈਟਿਕਸ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਦੁਆਰਾ ਫੌਜੀ ਸ਼ਕਤੀ ਨੂੰ ਦਰਸਾਇਆ ਗਿਆ। ਬੰਗਲਾਦੇਸ਼ ਦੇ ਰਾਸ਼ਟਰਪਤੀ ਐੱਮ. ਅਬਦੁੱਲ ਹਾਮਿਦ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਾਲ-ਨਾਲ ਮੰਤਰੀ, ਡਿਪਲੋਮੈਟ ਅਤੇ ਹੋਰ ਪਤਵੰਤੇ ਰਾਸ਼ਟਰੀ ਪਰੇਡ ਗਰਾਊਂਡ ਵਿੱਚ ਹਾਜ਼ਰ ਸਨ।