ਸਿਡਨੀ, 22 ਦਸੰਬਰ

ਆਸਟਰੇਲੀਆਈ ਕਾਰੋਬਾਰੀ ਨੇ ਮਹਾਨ ਬੱਲੇਬਾਜ਼ ਡੋਨਾਲਡ ਬ੍ਰੈਡਮੈਨ ਦੀ ਪਹਿਲੀ ਬੈਗੀ ਗ੍ਰੀਨ ਟੈਸਟ ਕੈਪ ਨੂੰ 450000 ਆਸਟਰੇਲੀਆਈ ਡਾਲਰ (3,40,000 ਅਮਰੀਕੀ ਡਾਲਰ) ਵਿੱਚ ਖਰੀਦਿਆ, ਜੋ ਕ੍ਰਿਕਟ ਯਾਦਗਾਰੀ ਵਸਤਾਂ ਦੀ ਲਈ ਦੂਜੀ ਸਭ ਤੋਂ ਵੱਡੀ ਕੀਮਤ ਨਿਲਾਮੀ ਹੈ। ਰੋਡ ਮਾਈਕ੍ਰੋਫੋਨਜ਼ ਦੇ ਸੰਸਥਾਪਕ ਪੀਟਰ ਫ੍ਰੀਡਮੈਨ ਨੇ 1928 ਦੇ ਆਸਟਰੇਲੀਆ ਵਿੱਚ ਆਪਣੇ ਪਹਿਲੇ ਟੈਸਟ ਮੈਚ ਦੌਰਾਨ ਬ੍ਰੈਡਮੈਨ ਦੁਆਰਾ ਪਹਿਨੀ ਇਸ ਕੈਪ ਨੂੰ ਪੂਰੇ ਦੇਸ਼ ਵਿੱਚ ਘੁਮਾਉਣ ਦੀ ਯੋਜਨਾ ਬਣਾਈ ਹੈ। ਕ੍ਰਿਕਟ ਨਾਲ ਸਬੰਧਤ ਵਸਤਾਂ ਦੀ ਨਿਲਾਮੀ ਦਾ ਰਿਕਾਰਡ ਲੈੱਗ ਸਪਿੰਨਰ ਸ਼ੇਨ ਵਾਰਨ ਦੀ ਟੈਸਟ ਕੈਪ ਦੇ ਨਾਮ ਹੈ, ਜੋ ਇਸ ਸਾਲ 10 ਲੱਖ ਸੱਤ ਹਜ਼ਾਰ 500 ਆਸਟਰੇਲਿਆਈ ਡਾਲਰਾਂ ਵਿੱਚ ਵਿਕੀ ਸੀ।