ਬ੍ਰੈਂਪਟਨ/ਸਟਾਰ ਨਿਊਜ਼:- ਸਿਟੀ ਆਫ ਬ੍ਰੈਂਪਟਨ  ਨੇ ਨਵੇਂ ਆਰਟਸ ਵਾਕ ਆਫ ਫੇਮ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖਸ਼ੀਅਤਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ। ਮੂਲ ਰੂਪ ਨਾਲ ਬ੍ਰੈਂਪਟਨ ਦੇ ਜਾਂ ਜਿਹਨਾਂ ਨੇ ਆਪਣੀ ਰਚਨਾਕਾਰੀ ਦੇ ਵਰ੍ਹੇ ਇੱਥੇ ਬਿਤਾਏ ਹਨ, ਉਸ ਹਰੇਕ ਵਿਅਕਤੀ ਨੂੰ ਬ੍ਰੈਂਪਟਨ ਦੇ ਭਾਈਚਾਰੇ ਵਿੱਚ ਮਾਣ ਵਧਾਉਣ ਅਤੇ ਉੱਭਰਦੇ ਕਲਾਕਾਰਾਂ ਅਤੇ ਰਚਨਾਕਾਰਾਂ ਨੂੰ ਪ੍ਰੇਰਿਤ ਕਰਨ ਲਈ, ਕਲਾ ਅਤੇ ਮਨੋਰੰਜਨ ਇੰਡਸਟਰੀ ਵਿੱਚ ਉੱਤਮਤਾ ਹਾਸਲ ਕਰਨ ਲਈ ਚੁਣਿਆ ਗਿਆ ਹੈ। ਇਸ ਸਾਲ ਦੀਆਂ ਸ਼ਖਸ਼ੀਅਤਾਂ ਹਨ:
• ਡਾਇਰੈਕਟਰ ਐਕਸ – ਇਹਨਾਂ ਦਾ ਅਸਲੀ ਨਾਮ ਜੁਲਿਅਨ ਕ੍ਰਿਸ਼ਚਿਅਨ ਲੁਟਜ਼ ਹੈ ਅਤੇ ਹੁਣ ਡਾਇਰੈਕਟਰ ਐਕਸ਼ ਦੇ ਨਾਮ ਨਾਲ, ਉਹ ਮਸ਼ਹੂਰ ਕਲਾਕਾਰਾਂ, ਜਿਵੇਂ ਡ੍ਰੇਕ  ਕੇਨਡ੍ਰਿਕ ਲਮਾਰ , ਰਿਹਾਨਾ , ਜੇ- ਜ਼ੈਡ  ਜਸਟਿਨ ਬੀਬਰ , ਕੇਨਯੇ ਵੈਸਟ , ਲਈ ਵੱਡੇ ਬਜਟ ਦੇ ਵਿਜੁਅਲੀ ਖ਼ਾਸ ਵੀਡੀਓਜ ਦਾ ਨਿਰਦੇਸ਼ਨ ਕਰਨ ਲਈ ਪ੍ਰਸਿੱਧ ਹਨ। ਉਹਨਾਂ ਦੇ ਕੰਮ ਨੂੰ ਐਮ.ਟੀ.ਵੀ. ਮਿਊਜਿਕ ਵੀਡੀਓ ਅਵਾਰਡਸ ਅਤੇ ਮਚ ਮਿਊਜਿਕ ਵੀਡੀਓ ਅਵਾਰਡਸ ਵੱਲੋਂ ਨਾਮਾਂਕਿਤ ਕੀਤਾ ਗਿਆ ਅਤੇ ਅਵਾਰਡ ਦਿੱਤਾ ਗਿਆ ਸੀ। 2015 ਵਿੱਚ, ਐਕਸ਼ (ਯ) ਨੇ ਆਪਣੇ ਨਿਰਦੇਸ਼ਨ ਸਬੰਧੀ ਪਹਿਲੀ ਫਿਲਮ ‘ਐਕਰੋਸ ਦ ਲਾਈਨ’  ਲਈ ਅਟਲਾਂਟਿਕ ਫਿਲਮ ਫੈਸਟੀਵਲ ਵਿੱਚ ਸਭ ਤੋਂ ਵਧੀਆ ਫਿਲਮ ਦਾ ਅਵਾਰਡ ਜਿੱਤਿਆ, ਅਤੇ ਹੁਣੇ ਜਿਹੇ ਹੀ ਸੋਨੀ , ਕੋਲੰਬੀਆ ਪਿਕਚਰਸ ਲਈ ਬਹੁਤ ਜ਼ਿਆਦਾ ਉਡੀਕ ਕੀਤੀ ਜਾਂਦੀ ਫਿਲਮ “ਸੁਪਰਫਲਾਈ”  ਦਾ ਨਿਰਦੇਸ਼ਨ ਕੀਤਾ ਹੈ, ਜੋ ਜੂਨ 2018 ਵਿੱਚ ਥਿਏਟਰਾਂ ਵਿੱਚ ਧੁੰਮਾਂ ਪਾਵੇਗੀ। 
• ਰੂਪੀ ਕੌਰ  – ਰੂਪੀ ਕੌਰ ਇੱਕ ਕਵਿਤਰੀ, ਕਲਾਕਾਰ ਅਤੇ ਪਰਫੌਰਮਰ ਹਨ। ਉਹਨਾਂ ਦਾ ਕਲਾਤਮਕ ਸਫਰ 5 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਹੋ ਗਿਆ ਸੀ, ਜਦੋਂ ਉਹਨਾਂ ਦੀ ਮਾਤਾ ਨੇ ਉਹਨਾਂ ਦੇ ਹੱਥ ਵਿੱਚ ਪੇਂਟਬੁਰਸ਼ ਫੜਾਇਆ ਸੀ ਅਤੇ ਕਿਹਾ ਸੀ, “ਆਪਣੇ ਦਿਲ ਦੀ ਸੁਣੋ।” ਯੂਨੀਵਰਸਿਟੀ ਆਫ ਵਾਟਰਲੂ ਵਿੱਚ ਪੜ੍ਹਾਈ ਕਰਦੇ ਸਮੇਂ, ਰੂਪੀ ਨੇ ਆਪਣਾ ਪਹਿਲਾ ਸੰਗ੍ਰਹਿ ਮਿਲਕ ਐਂਡ ਹਨੀ  ਲਿਖਿਆ, ਉਸਨੂੰ ਚਿੱਤਰਯੁਕਤ ਕੀਤਾ ਅਤੇ ਖੁਦ ਪ੍ਰਕਾਸ਼ਤ ਕੀਤਾ, ਜਿਸਦੀਆਂ 3 ਮਿਲੀਅਨ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ, 35 ਤੋਂ ਵੱਧ ਭਾਸ਼ਾਵਾਂ ਵਿੱਚ ਇਸਦਾ ਅਨੁਵਾਦ ਕੀਤਾ ਗਿਆ ਹੈ, ਅਤੇ ਇਸਨੇ ਲਗਾਤਾਰ 100 ਤੋਂ ਵੱਧ ਹਫ਼ਤਿਆਂ ਤੋਂ #1 ਨਿਊ ਯੌਰਕ ਟਾਈਮਸ ਬੈਸਟਸੈਲਰ  ਦੇ ਤੌਰ ‘ਤੇ ਸਫਲਤਾ ਪ੍ਰਾਪਤ ਕੀਤੀ ਹੈ। ਰੂਪੀ ਦਾ ਲੰਮੇ ਸਮੇਂ ਤੱਕ ਉਡੀਕਿਆ ਜਾਂਦਾ ਦੂਜਾ ਸੰਸਕਰਨ ਦ ਸਨ ਐਂਡ ਹਰ ਫਲਾਵਰਸ  2017 ਵਿੱਚ ਪ੍ਰਕਾਸ਼ਤ ਹੋਇਆ ਸੀ ਅਤੇ ਇਹ ਵਿਸ਼ਵਵਿਆਪੀ ਤੌਰ ‘ਤੇ ਸਭ ਤੋਂ ਵੱਧ ਵਿਕਣ ਵਾਲੀ ਪਹਿਲੀ ਕਿਤਾਬ ਸੀ। ਉਹਨਾਂ ਨੂੰ 30 ਦੇ ਅਧੀਨ ਫੋਰਬਸ (ਾਂੋਰਬeਸ) 30 ਦਾ ਸਥਾਨ ਪ੍ਰਾਪਤ ਹੈ ਅਤੇ 2017 ਵਿੱਚ ਬੀ.ਬੀ.ਸੀ. (ਭਭਛ) ਦੀਆਂ 100 ਮਹਿਲਾਵਾਂ ਵਿੱਚੋਂ ਇੱਕ ਦੇ ਤੌਰ ‘ਤੇ ਪ੍ਰਸਿੱਧ ਹਨ।
• ਜ਼ਰਕਾ ਨਵਾਜ਼  – ਜ਼ਰਕਾ ਨਵਾਜ਼ ਬੇਮਿਸਾਲ ਡਾਕੁਮੈਂਟਰੀ ਮੀ ਐਂਡ ਦ ਮੋਸਕ  ਅਤੇ ਹਿੱਟ ਕਾਮੇਡੀ ਸੀਰੀਜ, ਲਿਟਲ ਮੋਸਕ ਔਨ ਦ ਪਰੇਰੀ , ਜੋ 2007 ਅਤੇ 2017 ਦੇ ਵਿਚਕਾਰ ਸੀ.ਬੀ.ਸੀ. ਟੈਲੀਵਿਜਨ ‘ਤੇ ਆਈ ਸੀ, ਦੀ ਸਿਰਜਣਹਾਰ ਹੈ। ਬਿਲਕੁੱਲ ਹੁਣੇ ਜਿਹੇ ਹੀ ਉਹਨਾਂ ਨੇ ਸਭ ਤੋਂ ਵੱਧ ਵਿਕਣ ਵਾਲੀ ਕਾਮੇਡੀ ਜੀਵਨੀ, ਲਾਫਿੰਗ ਔਲ ਦ ਵੇ ਟੂ ਦ ਮੋਸਕ  ਲਿਖੀ ਹੈ, ਜਿਸ ਵਿੱਚ ਉਹਨਾਂ ਨੇ ਇਸ ਬਾਰੇ ਖੋਜ ਕੀਤੀ ਕਿ ਮੁਸਲਿਮ ਧਰਮ ਦੇ ਕੈਨੇਡਿਅਨ  ਦੇ ਤੌਰ ‘ਤੇ ਵੱਡਾ ਹੋਣਾ ਕਿਹੋ ਜਿਹਾ ਲੱਗਦਾ ਸੀ। ਇਸ ਵੇਲੇ ਨਵਾਜ਼ ਸੀ.ਬੀ.ਸੀ. ਦਾ ਦ ਮੌਰਨਿੰਗ ਐਡੀਸ਼ਨ ਪੇਸ਼ (ਹੋਸਟ) ਕਰਦੀ ਹੈ।
• ਵਿਲੀਅਮ ਪੇਰਕਿਨਸ ਬੁਲ (ਮੌਤ ਤੋਂ ਬਾਅਦ) – ਵਿਲੀਅਮ ਪੇਰਕਿਨਸ ਬੁਲ ਇੱਕ ਸਫਲ ਵਕੀਲ, ਫਾਈਨੈਂਸਰ, ਸਮਾਜ ਸੇਵਕ ਅਤੇ ਇਤਿਹਾਸਕਾਰ ਸਨ। 1930 ਦੇ ਸ਼ੁਰੂ ਵਿੱਚ ਉਹਨਾਂ ਨੇ ਪੀਲ ਕਾਉਂਟੀ  ਦੇ ਇਤਿਹਾਸ ਦਾ ਇੱਕ ਵਿਆਪਕ ਅਧਿਐਨ ਸ਼ੁਰੂ ਕੀਤਾ, ਅੰਤ ਵਿੱਚ ਜਿਸਦੇ ਪੀਲ ਦੇ ਸੱਭਿਆਚਾਰਕ ਅਤੇ ਕੁਦਰਤੀ ਇਤਿਹਾਸ ਬਾਰੇ ਤੇਰਾਂ ਅੰਕ ਪ੍ਰਕਾਸ਼ਤ ਹੋਏ। ਬੁਲ ਦੇ ਇਤਿਹਾਸ ਸਬੰਧੀ ਪ੍ਰੋਜੈਕਟ ਦੇ ਨਤੀਜੇ ਵਜੋਂ ਆਰਟੀਫੈਕਟਸ, ਇਕੱਤਰ ਕੀਤੇ ਰਿਕਾਰਡਾਂ ਅਤੇ ਆਰਟਵਰਕਸ ਦਾ ਇੱਕ ਬਹੁਤ ਹੀ ਵੱਡਾ ਸੰਗ੍ਰਹਿ ਵੀ ਬਣ ਗਿਆ ਸੀ। 2006 ਵਿੱਚ, ਪੀਲ ਹੈਰੀਟੇਜ ਕਾਂਪਲੈਕਸ ਹੁਣ ਪੀਲ ਆਰਟ ਗੈਲਰੀ, ਮਿਊਜੀਅਮ ਐਂਡ ਆਰਕਾਈਵਸ ਨੇ ਸੰਗ੍ਰਹਿ ਪੜ੍ਹਨ ਦੇ ਕਮਰੇ ਨੂੰ ਰਸਮੀ ਤੌਰ ‘ਤੇ ਵਿਲੀਅਮ ਪੇਰਕਿਨਸ ਬੁਲ ਰੀਡਿੰਗ ਰੂਮ ਦਾ ਨਾਮ ਦਿੱਤਾ ਸੀ ਅਤੇ 2017 ਵਿੱਚ ਓਨਟੈਰੀਓ ਹੈਰੀਟੇਜ ਟ੍ਰਸਟ ਨੇ ਸ਼੍ਰੀਮਾਨ ਬੁਲ ਨੂੰ ਸੂਬਾਈ ਇਤਿਹਾਸਕ ਵਿਸ਼ੇਸ਼ਤਾ ਸਥਾਪਤ ਕਰਨ ਲਈ ਸਨਮਾਨ ਦਿੱਤਾ ਸੀ।
ਇਹਨਾਂ ਸ਼ਖਸ਼ੀਅਤਾਂ ਦਾ ਰਚਨਾਤਮਕ ਕੰਮ, ਵਿਅਕਤੀਗਤ ਪੇਸ਼ਕਾਰੀ ਕਾਰਜਕਰਮਾਂ ਵਿੱਚ ਪੇਸ਼ ਕੀਤਾ ਜਾਏਗਾ ਅਤੇ ਇਸਦਾ ਜਸ਼ਨ ਮਨਾਇਆ ਜਾਏਗਾ, ਇਸਦੇ ਬਾਅਦ ਆਰਟਸ ਵਾਕ ਆਫ ਫੇਮ ਦੇ ਹਿੱਸੇ ਵਜੋਂ ਉਹਨਾਂ ਨੂੰ ਮਾਨਤਾ ਦਿੱਤੀ ਜਾਏਗੀ। ਇਹਨਾਂ ਪੇਸ਼ਕਾਰੀ ਕਾਰਜਕਰਮਾਂ ਵਿੱਚੋਂ ਪਹਿਲੀ ਹੋਵੇਗੀ, ਐਨ ਈਵਨਿੰਗ ਵਿਦ ਰੂਪੀ ਕੌਰ , ਜੋ ਦ ਰੋਜ਼ ਵਿਖੇ ਵੀਰਵਾਰ, 26 ਅਪ੍ਰੈਲ, 2018 ਲਈ ਯੋਜਨਾਬੱਧ ਹੈ। ਵੇਰਵੇ ਅਤੇ ਟਿਕਟਾਂ  www.rosetheatre.ca  ‘ਤੇ ਉਪਲਬਧ ਹਨ।
2014 ਵਿੱਚ ਆਰਟਸ ਵਾਕ ਆਫ ਫੇਮ ਦੀ ਸ਼ੁਰੂਆਤ ਤੋਂ ਲੈ ਕੇ ਨਵੀਆਂ ਸ਼ਖਸ਼ੀਅਤਾਂ ਦੇ ਨਾਲ ਤਾਰਿਆਂ (ਸਟਾਰਸ) ਦੀ ਕੁੱਲ ਸੰਖਿਆ 21 ਹੋ ਜਾਵੇਗੀ। ਸ਼ਾਮਲ ਹੋਣ ਵਾਲੀਆਂ ਪਿਛਲੀਆਂ ਸ਼ਖਸ਼ੀਅਤਾਂ ਵਿੱਚ ਸ਼ਾਮਲ ਹਨ ਰਸਲ ਪੀਟਰਸ , ਮਾਈਕਲ ਸੇਰਾ , ਓਥਾਲੀ ਗ੍ਰਾਹਮ , ਕੇਸ਼ਿਆ ਚੰਟੇ , ਐਕਸਕੋ ਲੇਵੀ , ਰੋਹਿਨਟਨ ਮਿਸਟ੍ਰੀ ਆਦਿ। ਆਰਟਸ ਵਾਕ ਆਫ ਫੇਮ ਡਾਉਨਟਾਉਨ ਬ੍ਰੈਂਪਟਨ ਵਿੱਚ ਗਾਰਡਨ ਸਕਵੇਅਰ ਵਿੱਚ ਸਥਿਤ ਹੈ। ਖੇਤਰ ਵਿੱਚ ਉਸਾਰੀ ਹੋਣ ਕਾਰਨ, 2017 ਦੀਆਂ ਸ਼ਖਸ਼ੀਅਤਾਂ ਲਈ ਮਾਰਕਰਾਂ ਦੀ ਇੰਸਟਾਲੇਸ਼ਨ ਅੱਗੇ ਪਾਈ ਜਾਏਗੀ। ਸ਼ਾਮਲ ਹੋਣ ਵਾਲੀਆਂ ਸ਼ਖਸ਼ੀਅਤਾਂ ਦੀ ਇੱਕ ਪੂਰੀ ਸੂਚੀ ਲਈ ਅਤੇ ਇਸ ਸਾਲ ਦੇ ਪੇਸ਼ਕਾਰੀ ਕਾਰਜਕਰਮਾਂ ਬਾਰੇ ਹੋਰ ਜਾਣਕਾਰੀ ਲਈ, www.brampton.caḲartswalkoffame ‘ਤੇ ਜਾਓ।