ਬ੍ਰੈਂਪਟਨ/ਸਟਾਰ ਨਿਊਜ਼:- ਅਗਲੇ ਹਫ਼ਤੇ, ਮੇਅਰ ਪੈਟਰਿਕ ਬ੍ਰਾਊਨ ਅਤੇ ਰੀਜਨਲ ਕਾਉਂਸਲਰ ਪੈਟ ਫੋਰਟਿਨੀ, ਕੋਲੋਨ, ਜਰਮਨੀ ਵਿੱਚ ਅਨੁਗਾ ਫੂਡ ਫੇਅਰ ਵਿੱਚ ਸ਼ਾਮਲ ਹੋਣ ਲਈ, ਬ੍ਰੈਂਪਟਨ ਦੇ ਫੌਰਨ ਡਾਇਰੈਕਟ ਇਨਵੈਸਟਮੈਂਟ (ਐਫ਼ਡੀ.ਆਈ) ਦੇ ਸਫ਼ਰ ਨੂੰ ਵਿਦੇਸ਼ ਲੈ ਕੇ ਜਾਣਗੇ।
7,500 ਤੋਂ ਵੱਧ ਪ੍ਰਦਰਸ਼ਨੀ ਲਗਾਉਣ ਵਾਲਿਆਂ ਅਤੇ 165,000 ਗਲੋਬਲ ਵਿਜੀਟਰਾਂ ਦੇ ਨਾਲ, ਅਨੁਗਾ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਸਬੰਧੀ ਦੁਨੀਆ ਦਾ ਸਭ ਤੋਂ ਵੱਡਾ ਗਲੋਬਲ ਵਪਾਰਕ ਸ਼ੋ ਹੈ। ਬ੍ਰੈਂਪਟਨ ਦਾ ਇੱਕ ਵਿਸ਼ਾਲ, ਵੰਨ-ਸੁਵੰਨਾ ਉਦਯੋਗਿਕ ਆਧਾਰ ਹੈ ਅਤੇ ਅਨੁਗਾ, ਸਿਟੀ ਦੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਸੈਕਟਰ ਵਿੱਚ ਵੱਧ ਨਿਵੇਸ਼ ਸ਼ੁਰੂ ਕਰਨ ਲਈ ਬ੍ਰੈਂਪਟਨ ਵਾਸਤੇ ਇੱਕ ਸ਼ਾਨਦਾਰ ਮੌਕਾ ਹੈ। ਇਸ ਸੈਕਟਰ ਵਿੱਚ ਪਹਿਲਾਂ ਹੀ ਲਗਭਗ 300 ਕੰਪਨੀਆਂ ਵਿੱਚ 8,500 ਤੋਂ ਵੱਧ ਲੋਕ ਨਿਯੁਕਤ ਹਨ। ਬ੍ਰੈਂਪਟਨ ਵਿੱਚ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਸੈਕਟਰ ਵਿੱਚ ਸਭ ਤੋਂ ਵੱਡੇ ਇੰਪਲਾਇਰਾਂ ਵਿੱਚ ਸ਼ਾਮਲ ਹਨ, ਲੋਬਲੌਜ, ਮੈਪਲ ਲੌਜ ਫਾਰਮਸ ਅਤੇ ਇਟਾਲਪਾਸਤਾ ਦੇ ਹੈੱਡਕੁਆਰਟਰ। ਇਸਤੋਂ ਇਲਾਵਾ, ਕੋਕਾ-ਕੋਲਾ ਬੌਟਲਿੰਗ  ਜਿਹੇ ਮੁੱਖ ਇੰਪਲਾਇਰਾਂ ਦੀਆਂ ਵੀ ਬ੍ਰੈਂਪਟਨ ਵਿੱਚ ਫੈਸਿਲਿਟੀਜ ਹਨ। ਇਹਨਾਂ ਸਾਰੀਆਂ ਕੰਪਨੀਆਂ ਨੇ ਕੂਟਨੀਤਿਕ ਤਰੀਕੇ ਨਾਲ, ਸ਼ਹਿਰ ਦੀ ਪ੍ਰਤਿਭਾ, ਇੰਫਰਾਸਟ੍ਰਕਚਰ ਅਤੇ ਮਾਰਕੀਟ ਪਹੁੰਚ ਦਾ ਫਾਇਦਾ ਲੈਣ ਲਈ ਬ੍ਰੈਂਪਟਨ ਦੇ ਅੰਦਰ ਖੁਦ ਦੀ ਚੰਗੀ ਪੋਜੀਸ਼ਨ ਬਣਾਈ ਹੈ।
ਪਿਛਲੇ ਮਹੀਨੇ, ਸਿਟੀ ਆਫ ਬ੍ਰੈਂਪਟਨ ਨੇ ਬੋਸਟਨ ਵਿੱਚ ਮੈਡਟੈਕ ਕਾਨਫਰੰਸ ਵਿੱਚ ਆਪਣੇ ਐਫ਼ਡੀæਆਈæ ਕਾਰਜਨੀਤੀ ਨਿਵੇਸ਼ ਮਿਸ਼ਨਾਂ ਦੀ ਸ਼ੁਰੂਆਤ ਕੀਤੀ ਸਿਟੀ ਦੇ ਪ੍ਰਤੀਨਿਧੀ ਕਾਨਫਰੰਸ ਵਿਖੇ ਦਰਜ਼ਨਾਂ ਗਲੋਬਲ ਬਿਜਨੇਸ ਲੀਡਰਾਂ ਨੂੰ ਮਿਲੇ ਅਤੇ ਕੈਨੇਡਾ ਵਿੱਚ ਵਿਸਤਾਰ ਕਰਨ ਦੇ ਇੱਛੁਕ ਕਾਰੋਬਾਰੀਆਂ ਦੇ ਨਾਲ ਕਾਰਪੋਰੇਟ ਸੱਦਾ ਪ੍ਰੋਗਰਾਮ ਕੀਤਾ।
ਐਫ਼ਡੀæਆਈæ ਕਾਰਜਨੀਤੀ ਸਿਟੀ ਦੇ ਇਕੋਨੋਮਿਕ ਡੈਵਲੈਪਮੈਂਟ ਮਾਸਟਰ ਪਲਾਨ (ਈæਡੀæਐਮæਪੀæ)  ਅਤੇ 2040 ਵਿਜਨ ਦੇ ਟੀਚੇ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੈ। ਐਫ਼ਡੀæਆਈæ ਖਾਸ ਤੌਰ ਤੇ, ਸਪਲਾਈ ਚੇਨ ਵਿੱਚ ਅੰਤਰਾਲਾਂ ਨੂੰ ਦੂਰ ਕਰੇਗੀ, ਟੈਕਸ ਆਧਾਰ ਨੂੰ ਵੰਨ-ਸੁਵੰਨਾ ਕਰੇਗੀ, ਆਰਥਿਕ ਵਾਧੇ ਦਾ ਪ੍ਰਸਾਰ ਕਰੇਗੀ ਅਤੇ ਗਲੋਬਲ ਰੂਪ ਨਾਲ ਅਜਿਹੀ ਮੁਕਾਬਲੇਦਾਰ ਥਾਂ ਦੇ ਤੌਰ ਤੇ ਬ੍ਰੈਂਪਟਨ ਦੀ ਪ੍ਰੋਫਾਈਲ ਵਿੱਚ ਵਾਧਾ ਵੀ ਕਰੇਗੀ, ਜਿਸ ਵਿੱਚ ਕਾਰੋਬਾਰ ਕੀਤਾ ਜਾ ਸਕੇ। ਫੌਰਨ ਡਾਇਰੈਕਟ ਇਨਵੈਸਟਮੈਂਟ, ਬ੍ਰੈਂਪਟਨ ਦੇ ਸਾਰੇ ਨਿਵਾਸੀਆਂ ਨੂੰ ਫਾਇਦਾ ਪਹੁੰਚਾਉਂਦੇ ਹੋਏ, ਸ਼ਹਿਰ ਵਿੱਚ ਨਵੇਂ ਨਿਵੇਸ਼ ਅਤੇ ਨੌਕਰੀਆਂ ਨੂੰ ਵੀ ਆਕਰਸ਼ਿਤ ਕਰੇਗਾ।
ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ “ਮੈਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਬੋਸਟਨ ਵਿੱਚ ਜੋ ਆਮ੍ਹਣੇ-ਸਾਮ੍ਹਣੇ ਦੀਆਂ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਕੀਤੇ ਹਨ, ਅਤੇ ਜੋ ਸੰਪਰਕ ਬਣਾਏ ਹਨ, ਉਹ ਸਾਨੂੰ ਫਾਇਦਾ ਦੇਣਗੇ, ਕਿਉਂਕਿ ਅਸੀਂ ਬ੍ਰੈਂਪਟਨ ਵਿੱਚ ਨਵਾਂ ਫੌਰਨ ਡਾਇਰੈਕਟ ਨਿਵੇਸ਼ ਲਿਆ ਰਹੇ ਹਾਂ। ਅਸੀਂ ਜੋ ਸੰਪਰਕ ਬਣਾਏ ਹਨ, ਉਹਨਾਂ ਵਿੱਚੋਂ ਹਰੇਕ ਨੂੰ ਰਿਸ਼ਤਿਆਂ ਦਾ ਨਿਰਮਾਣ ਕਰਨ ਅਤੇ ਸਾਡੇ ਸ਼ਾਨਦਾਰ ਸ਼ਹਿਰ ਵਿੱਚ ਰੋਮਾਂਚਕ ਨਿਵੇਸ਼ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸੰਪਰਕ ਕਰਾਂਗੇ। ਅਸੀਂ ਦੁਨੀਆ ਨੂੰ ਸਪਸ਼ਟ ਕਰ ਰਹੇ ਹਾਂ ਕਿ ਬ੍ਰੈਂਪਟਨ ਦਾ ਮਤਲਬ ਹੈ ਕਿ ਹੁਣ ਕਾਰੋਬਾਰ ਕਰੋ।”
ਰੀਜਨਲ ਕਾਉਂਸਲਰ ਗੁਰਪ੍ਰੀਤ ਐਸ਼ ਢਿੱਲੋਂ , ਚੇਅਰ, ਇਕੋਨੋਮਿਕ ਡੈਵਲੈਪਮੈਂਟ ਕਮੇਟੀ ਨੇ ਕਿਹਾ “ਅਸੀਂ ਕਈ ਕਾਰਨਾਂ ਕਰਕੇ ਜਰਮਨੀ ਵਿੱਚ ਸੰਭਾਵੀ ਨਿਵੇਸ਼ਕਾਂ ਦੇ ਨਾਲ ਗੱਲ ਕਰਨ ਦੇ ਇਸ ਮੌਕੇ ਦਾ ਫਾਇਦਾ ਲੈਣ ਲਈ ਉਤਸ਼ਾਹਿਤ ਹਾਂ ਕਿ ਉਹ ਵਿਚਾਰ ਕਰਨ ਕਿ ਬ੍ਰੈਂਪਟਨ ਉਹਨਾਂ ਲਈ ਸ਼ਾਨਦਾਰ ਸਥਾਨ ਹੈ। ਅਸੀਂ ਉਹਨਾਂ ਨਾਲ ਸਾਡੇ ਨੌਜਵਾਨ, ਪ੍ਰਤਿਭਾਵਾਨ ਅਤੇ ਵੰਨ-ਸੁਵੰਨੇ ਕਾਰਜਬਲ ਅਤੇ ਸਾਡੇ ਮੁੱਖ ਸਥਾਨ ਬਾਰੇ ਗੱਲ ਕਰਾਂਗੇ।  ਕਲੇਅਰ ਬਰਨੇਟ, ਡਾਇਰੈਕਟਰ, ਇਕੋਨੋਮਿਕ ਡੈਵਲੈਪਮੈਂਟ ਐਂਡ ਕਲਚਰ ਨੇ ਕਿਹਾ “ਅਸੀਂ ਕੈਨੇਡਾ ਦੇ ਸਭ ਤੋਂ ਵੱਡੇ ਏਅਰਪੋਰਟ ਦੇ ਕਾਫੀ ਨਜ਼ਦੀਕ ਹਾਂ, ਸਾਡੀ ਹਾਈਵੇ ਤੱਕ ਵਧੀਆ ਪਹੁੰਚ ਹੈ ਅਤੇ ਬ੍ਰੈਂਪਟਨ ਦਾ ਇੰਟਰਮੋਡਲ ਰੇਲ ਟਰਮੀਨਲ ਕੈਨੇਡਾ ਵਿੱਚ ਸਭ ਤੋਂ ਵੱਡਾ ਹੈ। ਸਾਡੇ ਕੋਲ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਨਿਰਮਾਣ ਸੈਕਟਰ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ ਪੇਸ਼ ਕਰਨ ਲਈ ਬਹੁਤ ਕੁਝ ਹੈ। ਅਸੀਂ ਉਹਨਾਂ ਨੂੰ ਸਾਡੇ ਸ਼ਾਨਦਾਰ ਸ਼ਹਿਰ ਬਾਰੇ ਸਭ ਕੁਝ ਦੱਸਣ ਲਈ ਉਤਸ਼ਾਹਿਤ ਹਾਂ।”
“ਐਫ਼ਡੀæਆਈæ ਦੇ ਹਰੇਕ ਮਿਸ਼ਨ ਦੇ ਨਾਲ, ਅਸੀਂ ਪੂਰੀ ਦੁਨੀਆਂ ਵਿੱਚੋਂ ਬ੍ਰੈਂਪਟਨ ਦੇ ਮੁੱਖ ਸੈਕਟਰਾਂ ਵਿਚਲੇ ਬਿਜਨੇਸ ਲੀਡਰਾਂ ਦੇ ਨਾਲ ਨਵੇਂ ਸੰਪਰਕ ਅਤੇ ਰਿਸ਼ਤਿਆਂ ਦਾ ਨਿਰਮਾਣ ਕਰ ਰਹੇ ਹਾਂ। ਸਾਡਾ ਸਟਾਫ਼ ਇਹਨਾਂ ਰਿਸ਼ਤਿਆਂ ਨਾਲ ਤੀਬਰ ਰੂਪ ਨਾਲ ਸੰਪਰਕ ਵਿੱਚ ਰਹੇਗਾ, ਜੋ ਸਮਾਂ ਪੈਣ ਤੇ ਸਾਡੇ ਸ਼ਹਿਰ ਵਿੱਚ ਫੌਰਨ ਡਾਇਰੈਕਟ ਇਨਵੈਸਟਮੈਂਟ ਦਾ ਕਾਰਨ ਬਣੇਗਾ।”