ਮੁੰਬਈ:ਗਾਇਕਾ ਤੇ ਗੀਤਕਾਰਾ ਸੋਨਾ ਮਹਾਪਾਤਰਾ ਦਾ ਮੰਨਣਾ ਹੈ ਕਿ ਭਾਵੇਂ ਆਪਣੀਆਂ ਸ਼ਰਤਾਂ ’ਤੇ ਜ਼ਿੰਦਗੀ ਜਿਊਣ ਤੇ ਦਿਲ ਦੀ ਗੱਲ ਕਹਿ ਦੇਣ ਦੇ ਸੁਭਾਅ ਨੇ ਕਲਾਕਾਰ ਵਜੋਂ ਉਸ ਦੇ ਸਫ਼ਰ ਨੂੰ ਔਖਾ ਬਣਾ ਦਿੱਤਾ ਹੈ ਪਰ ਇਸ ਨੇ ਉਸ ਨੂੰ ਕਲਾਕਾਰ ਵਜੋਂ ਆਜ਼ਾਦੀ ਵੀ ਦਿੱਤੀ ਹੈ। ਂ ਸੋਨਾ ਨੇ ਕਿਹਾ, ‘ਮੈਂ ਬੌਲੀਵੁੱਡ ਜਾਂ ਕਹਿ ਲਓ ਮੁੰਬਈ ਸੰਗੀਤ ਸਨਅਤ ਵਿੱਚ ਇੱਕ ਕਲਾਕਾਰ ਵਜੋਂ ਫਿੱਟ ਨਹੀਂ ਬੈਠਦੀ ਕਿਉਂਕਿ ਮੈਂ ਸਾਰਾ ਕੁਝ ਹਮੇਸ਼ਾ ਆਪਣੀਆਂ ਸ਼ਰਤਾਂ ’ਤੇ ਕਰਦੀ ਹਾਂ। ਇਸ ਲਈ ਫਿਲਮੀ ਸੰਗੀਤ ਵਿੱਚ ਕੁਦਰਤੀ ਤੌਰ ’ਤੇ ਮੇਰੇ ਲਈ ਕੰਮ ਦੇ ਘੱਟ ਮੌਕੇ ਹਨ। ਇਸੇ ਕਰਕੇ ਮੈਂ ਦੂਜੇ ਤੋਂ ਅੱਗੇ ਵਧਣ ਦੀ ਅੰਨ੍ਹੀ ਦੌੜ ਦਾ ਹਿੱਸਾ ਨਹੀਂ ਹਾਂ। ਜਦੋਂ ਤੋਂ ਮੈਂ ਸੰਗੀਤਕਾਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਹੈ, ਮੈਂ ਬੌਲੀਵੁੱਡ ਗੀਤਾਂ ਦੇ ਨੰਬਰਾਂ ਦੀ ਦੌੜ ’ਚ ਸ਼ਾਮਲ ਹੋਣ ਦੀ ਥਾਂ ਹਮੇਸ਼ਾ ਆਪਣੇ ਗਾਏ ਅਸਲ ਗੀਤਾਂ ਨੂੰ ਤਰਜੀਹ ਦਿੱਤੀ ਹੈ।’