ਮੁੰਬਈ, 23 ਮਈ
ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ”ਰੈਡੀ” ’ਚ ਅਮਰ ਚੌਧਰੀ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਅਦਾਕਾਰ ਮੋਹਿਤ ਬਘੇਲ ਦੀ ਕੈਂਸਰ ਨਾਲ ਮੌਤ ਹੋ ਗਈ। ਉਹ 26 ਸਾਲ ਦੇ ਸਨ। ਲੇਖਕ-ਨਿਰਦੇਸ਼ਕ ਰਾਜ ਸ਼ਾਂਡਿਲਿਆ ਨੇ ਦੱਸਿਆ ਕਿ ਅਦਾਕਾਰ ਦਾ ਅੱਜ ਸਵੇਰੇ ਉੱਤਰ ਪ੍ਰਦੇਸ਼ ਦੇ ਮਥੁਰਾ ਆਪਣੇ ਗ੍ਰਹਿ ਕਸਬੇ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਕਿਹਾ,“ਉਹ ਬਹੁਤ ਜਲਦੀ ਚਲੇ ਗਏ। ਉਹ ਛੇ ਮਹੀਨਿਆਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਮੈਂ 15 ਮਈ ਨੂੰ ਉਨ੍ਹਾਂ ਨਾਲ ਗੱਲ ਕੀਤੀ ਸੀ ਅਤੇ ਉਸ ਵਕਤ ਉਹ ਠੀਕ ਸਨ।’