ਚੀ ਮਿਨ੍ਹ ਸਿਟੀ (ਵੀਅਤਨਾਮ): ਭਾਰਤ ਦੇ ਸੌਰਭ ਵਰਮਾ ਨੇ ਬੇਹੱਦ ਸਖ਼ਤ ਮੁਕਾਬਲੇ ਵਿਚ ਜਾਪਾਨ ਦੇ ਯੂ ਇਗਾਰਸ਼ੀ ਨੂੰ ਹਰਾ ਕੇ ਅੱਜ ਇੱਥੇ ਵੀਅਤਨਾਮ ਓਪਨ ਬੀਡਬਲਿਊਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਦੂਜਾ ਦਰਜਾ ਪ੍ਰਾਪਤ ਸੌਰਭ ਨੇ 25-23, 24-22 ਦੀ ਜਿੱਤ ਨਾਲ ਆਖ਼ਰੀ ਅੱਠਾਂ ’ਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਸਥਾਨਕ ਦਾਅਵੇਦਾਰ ਟਿਏਨ ਮਿਨ੍ਹ ਐਨਗੁਏਨ ਨਾਂਲ ਹੋਵੇਗਾ।
ਪਹਿਲੇ ਗੇੜ ਵਿੱਚ ਬਾਈ ਹਾਸਲ ਕਰਨ ਵਾਲੇ ਸੌਰਭ ਨੇ ਦੂਜੇ ਗੇੜ ਵਿੱਚ ਜਾਪਾਨ ਦੇ ਕੋਡਾਈ ਨਾਰੋਕਾ ਨੂੰ 54 ਮਿੰਟਾਂ ਵਿੱਚ 22-20, 22-20 ਨਾਲ ਹਰਾਇਆ। ਵੀਰਵਾਰ ਨੂੰ ਹੀ ਸਿਰਿਲ ਵਰਮਾ ਤੇ ਸ਼ੁਭਾਂਕਰ ਡੇਅ ਦੀ ਹਾਰ ਤੋਂ ਬਾਅਦ ਸੌਰਭ ਪੁਰਸ਼ ਸਿੰਗਲਜ਼ ’ਚ ਇਕਮਾਤਰ ਭਾਰਤੀ ਬਚਿਆ ਹੈ। ਵਿਸ਼ਵ ਰੈਂਕਿੰਗ ’ਚ 97ਵੇਂ ਸਥਾਨ ’ਤੇ ਕਾਬ ਸਿਰਿਲ ਨੂੰ ਪ੍ਰੀ ਕੁਆਰਟਰ ਫਾਈਨਲ ’ਚ ਚੀਨੀ ਕੇ ਲੇਈ ਲਾਨ ਸ਼ੀ ਖ਼ਿਲਾਫ਼ ਇਕਪਾਸੜ ਮੁਕਾਬਲੇ ’ਚ 12-21, 15-21 ਨਾਲ ਹਾਰ ਝੱਲਣੀ ਪਈ। ਤੀਜਾ ਦਰਜਾ ਸ਼ੁਭਾਂਕਰ ਦਾ ਸਫ਼ਰ ਮਲੇਸ਼ੀਆ ਦੇ ਗੈਰ ਦਰਜਾ ਜੀਆ ਵੇਈ ਟੇਨ ਤੋਂ ਸਿੱਧੇ ਗੇਮ ’ਚ 11-21, 17-21 ਨਾਲ ਹਾਰ ਕੇ ਖ਼ਤਮ ਹੋ ਗਿਆ। ਅਰੁਨਾ ਜੌਰਜ ਤੇ ਸੰਯਮ ਸ਼ੁਕਲਾ ਦੇ ਚੀਨੀ ਤਾਇਪੈ ਦੀ ਸਿਖ਼ਰਲਾ ਦਰਜਾ ਪ੍ਰਾਪਤ ਜੋੜੀ ਤੋਂ ਹਾਰਨ ਤੋਂ ਬਾਅਦ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਭਾਰਤੀ ਚੁਣੌਤੀ ਸਮਾਪਤ ਹੋ ਗਈ। ਉਨ੍ਹਾਂ ਨੂੰ ਲੂ ਚਿੰਗ ਯਾਓ ਅਤੇ ਯਾਂਗ ਪੋ ਹਾਨ ਦੀ ਜੋੜੀ ਤੋਂ 13-21, 11-21 ਤੋਂ ਹਾਰ ਝੱਲਣੀ ਪਈ। ਇਸ ਤੋਂ ਪਹਿਲਾਂ ਭਾਰਤ ਦੇ ਸਿਰਿਲ ਵਰਮਾ ਨੇ ਅੱਜ ਇੱਥੇ ਤਿੰਨ ਗੇਮ ਤੱਕ ਚੱਲੇ ਪੁਰਸ਼ ਸਿੰਗਲਜ਼ ਦੇ ਚੁਣੌਤੀਪੂਰਨ ਮੁਕਾਬਲੇ ਵਿਚ ਮਲੇਸ਼ੀਆ ਦੇ ਸਿਖ਼ਰਲਾ ਦਰਜਾ ਪ੍ਰਾਪਤ ਡੈਰੇਨ ਲਿਊ ਨੂੰ ਹਰਾ ਕੇ ਉਲਟਫੇਰ ਕੀਤਾ ਅਤੇ ਵੀਅਤਨਾਮ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਤੀਜੇ ਗੇੜ ’ਚ ਪ੍ਰਦੇਸ਼ ਕੀਤਾ।
ਵਿਸ਼ਵ ਰੈਂਕਿੰਗਜ਼ ਵਿੱਚ 97ਵੇਂ ਸਥਾਨ ’ਤੇ ਕਾਬਜ਼ ਸਿਰਿਲ ਨੇ ਦੁਨੀਆਂ ਦੇ 22ਵੇਂ ਨੰਬਰ ਦੇ ਖਿਡਾਰੀ ਲਿਊ ਨੂੰ 52 ਮਿੰਟਾਂ ਤੱਕ ਚੱਲੇ ਦੂਜੇ ਗੇੜ ਦੇ ਮੈਚ ਵਿੱਚ 17-21, 21-19, 21-12 ਨਾਲ ਹਰਾਇਆ। ਬੀਡਬਲਿਊਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਹੁਣ ਸਿਰਿਲ ਦਾ ਸਾਹਮਣਾ ਚੀਨੀ ਕੁਆਲੀਫਾਇਰ ਲੇਈ ਲਾਨ ਸ਼ੀ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ਦੇ ਤੀਜੇ ਗੇੜ ਵਿੱਚ ਇਕ ਹੋਰ ਭਾਰਤੀ ਨੇ ਜਗ੍ਹਾ ਯਕੀਨੀ ਬਣਾਈ ਹੈ। ਦੂਜਾ ਦਰਜਾ ਪ੍ਰਾਪਤ ਸੌਰਭ ਵਰਮਾ ਨੇ ਜਪਾਨ ਦੇ ਕੋਡਾਈ ਨਾਰੋਕਾ ਨੂੰ 54 ਮਿੰਟਾਂ ਵਿੱਚ 22-20, 22-20 ਨਾਲ ਹਰਾਇਆ। ਸੌਰਭ ਦਾ ਮੁਕਾਬਲਾ ਜਪਾਨ ਦੇ ਯੂ ਇਗਾਰਾਸ਼ੀ ਨਾਲ ਹੋਵੇਗਾ।