ਨਵੀਂ ਦਿੱਲੀ, 22 ਮਈ

ਭਾਰਤੀ ਬੈਡਮਿੰਟਨ ਖਿਡਾਰੀ ਸਮੀਰ ਵਰਮਾ ਨੇ ਸਲੋਵੇਨੀਆ ਓਪਨ 2023 ਦੇ ਫਾਈਨਲ ਵਿੱਚ ਇਕ ਪਾਸੇ ਜਿੱਥੇ ਸੂ ਲੀ ਯਾਂਗ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਉੱਥੇ ਹੀ ਦੂਜੇ ਪਾਸੇ ਰੋਹਨ ਕਪੂਰ ਤੇ ਸਿੱਕੀ ਰੈੱਡੀ ਦੀ ਮਿਕਸ ਡਬਲਜ਼ ਜੋੜੀ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਸਲੋਵੇਨੀਆ ਦੇ ਮਾਰੀਬੋਰ ਵਿੱਚ ਖੇਡੇ ਗਏ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਮੁਕਾਬਲੇ ਵਿੱਚ ਸਮੀਰ ਨੇ ਤਾਇਵਾਨ ਦੇ ਖਿਡਾਰੀ ਨੂੰ 21-18, 21-14 ਨਾਲ ਹਰਾਇਆ। ਰੋਹਨ ਤੇ ਸਿੱਕੀ ਦੀ ਜੋੜੀ ਨੇ ਸੈਮੀ ਫਾਈਨਲ ਵਿੱਚ ਡੈਨਮਾਰਕ ਦੇ ਮੈਡਸ ਵੈਸਟਰਗਾਰਡ ਅਤੇ ਕ੍ਰਿਸਟੀਨ ਬੁਸ਼ ਦੀ ਜੋੜੀ ਨੂੰ 21-15, 21-19 ਨਾਲ ਹਰਾਇਆ ਪਰ ਫਾਈਨਲ ਵਿੱਚ ਇਸੇ ਦੇਸ਼ ਦੀ ਜੈਸਪਰ ਟੌਫਟ ਅਤੇ ਕਲਾਰਾ ਗਰੇਵਸੇਨ ਦੀ ਇਕ ਹੋਰ ਜੋੜੀ ਤੋਂ 12-21, 13-21 ਨਾਲ ਹਾਰ ਗਏ।