ਨਵੀਂ ਦਿੱਲੀ:ਭਾਰਤ ਦੇ ਵਰੁਨ ਕਪੂਰ ਤੇ ਸਾਮੀਆ ਫਾਰੂਖੀ ਨੇ ਬੀਡਬਲਿਊਐਫ ਜੂਨੀਅਰ ਵਿਸ਼ਵ ਰੈਂਕਿੰਗ ਦੇ ਆਪੋ-ਆਪਣੇ ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਵਿਸ਼ਵ ਦੇ ਦਸ ਬਿਹਤਰੀਨ ਖਿਡਾਰੀਆਂ ਵਿਚ ਭਾਰਤ ਦੇ ਛੇ ਖਿਡਾਰੀ ਸ਼ਾਮਲ ਹਨ। ਵਰੁਨ ਚਾਰ ਸਥਾਨ ਤੇ ਸਾਮੀਆ ਛੇ ਸਥਾਨਾਂ ਦੀ ਛਾਲ ਮਾਰ ਕੇ ਇਸ ਮੁਕਾਮ ’ਤੇ ਪੁੱਜੇ। ਬੈਡਮਿੰਟਨ ਐਸੋਸੀੲੇਸ਼ਨ ਆਫ ਇੰਡੀਆ ਦੇ ਪ੍ਰਧਾਨ ਹੇਮੰਤਾ ਬਿਸਵਾ ਸਰਮਾ ਨੇ ਦੱਸਿਆ ਕਿ ਨੌਜਵਾਨ ਖਿਡਾਰੀਆਂ ਨੇ ਇਸ ਵਾਰ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ।