ਹੈਦਰਾਬਾਦ, 24 ਜੂਨ
ਕੌਮੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਦੀ ਪੁੱਤਰੀ ਗਾਇਤਰੀ ਗੋਪੀਚੰਦ ਨੇ ਯੋਨੈਕਸ ਸਨਰਾਈਜ਼ ਆਲ ਇੰਡੀਆ ਸੀਨੀਅਰ ਰੈਕਿੰਗ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਖ਼ਿਤਾਬ ਆਪਣੀ ਝੋਲੀ ਪਾਏ। ਗਾਇਤਰੀ ਨੇ ਇਸ ਹਫ਼ਤੇ ਚੌਥਾ ਦਰਜਾ ਪ੍ਰਾਪਤ ਅਕਰਸ਼ੀ ਕਸ਼ਿਅਪ ਨੂੰ ਹਰਾ ਕੇ ਉਲਟਫੇਰ ਕੀਤਾ ਸੀ।
ਉਸ ਨੇ ਮਹਿਲਾ ਸਿੰਗਲਜ਼ ਅਤੇ ਮਹਿਲਾ ਡਬਲਜ਼ ਵਿੱਚ ਖ਼ਿਤਾਬ ਨਾਲ ਸੀਨੀਅਰ ਵਰਗ ਵੱਲ ਕਦਮ ਵਧਾਇਆ। ਛੇਵਾਂ ਦਰਜਾ ਪ੍ਰਾਪਤ ਲਕਸ਼ੈ ਸੇਨ ਨੇ ਪੁਰਸ਼ ਸਿੰਗਲਜ਼ ਵਿੱਚ ਦੂਜਾ ਦਰਜਾ ਪ੍ਰਾਪਤ ਰਾਹੁਲ ਯਾਦਵ ਚਿਟਾਬੋਈਨਾ ਦੀ ਸਖ਼ਤ ਚੁਣੌਤੀ ਖ਼ਤਮ ਕਰ ਕੇ ਖ਼ਿਤਾਬ ਜਿੱਤਿਆ