ਨਵੀਂ ਦਿੱਲੀ:ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀਏਆਈ) ਨੇ ਅੱਜ ਖਿਡਾਰੀਆਂ, ਕੋਚਾਂ ਤੇ ਤਕਨੀਕੀ ਸਟਾਫ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਣਅਧਿਕਾਰਤ ਮੈਚਾਂ ਤੇ ਟੂਰਨਾਮੈਂਟਾਂ ਦਾ ਹਿੱਸਾ ਨਾ ਬਣਨ। ਪਤਾ ਲੱਗਾ ਹੈ ਕਿ ਗੋਆ ਦੀ ਸੰਸਥਾ ਵਲੋਂ ਅਗਲੇ ਮਹੀਨੇ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸੰਸਥਾ ਦਾਅਵਾ ਕਰ ਰਹੀ ਹੈ ਕਿ ਇਹ ਟੂਰਨਾਮੈਂਟ ਖੇਡਣ ਵਾਲਿਆਂ ਦੀ ਕੌਮਾਂਤਰੀ ਮੈਚਾਂ ਲਈ ਚੋਣ ਕੀਤੀ ਜਾਵੇਗੀ ਜੋ ਬਿਲਕੁਲ ਗਲਤ ਤੇ ਝੂਠ ਹੈ।