ਨਵੀਂ ਦਿੱਲੀ:ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਕਰੋਨਾ ਦੇ ਮੱਦੇਨਜ਼ਰ ਅੱਜ ਇੰਡੀਆ ਓਪਨ ਸੁਪਰ 500 ਅਤੇ ਹੈਦਰਾਬਾਦ ਓਪਨ ਸੁਪਰ 100 ਨੂੰ ਰੱਦ ਕਰ ਦਿੱਤਾ ਹੈ। ਚਾਰ ਲੱਖ ਡਾਲਰ ਪੁਰਸਕਾਰ ਰਾਸ਼ੀ ਵਾਲਾ ਇੰਡੀਆ ਓਪਨ ਟੋਕੀਓ ਓਲੰਪਿਕ ਕੁਆਲੀਫਾਇਰਜ਼ ’ਚੋਂ ਇੱਕ ਸੀ। ਹਾਲਾਂਕਿ ਨਵੇਂ ਕੈਲੰਡਰ ਅਨੁਸਾਰ ਸੱਯਦ ਮੋਦੀ ਇੰਡੀਆ ਇੰਟਰਨੈਸ਼ਨਲ ਸੁਪਰ 300 ਟੂਰਨਾਮੈਂਟ ਨੂੰ ਜਗ੍ਹਾ ਦਿੱਤੀ ਗਈ ਹੈ, ਜੋ ਲਖਨਊ ਵਿੱਚ 12 ਤੋਂ 17 ਅਕਤੂਬਰ ਤੱਕ ਹੋਵੇਗਾ। ਇਸ ਤੋਂ ਇਲਾਵਾ ਸਤੰਬਰ-ਅਕਤੂਬਰ ਵਿੱਚ ਚੀਨ ਵਿੱਚ ਹੋਣ ਵਾਲਾ ਸੁਦੀਰਮਨ ਕੱਪ ਫਾਈਨਲ ਫਿਨਲੈਂਡ ਵਿੱਚ ਹੋਵੇਗਾ ਅਤੇ ਵਿਸ਼ਵ ਟੂਰ ਫਾਈਨਲ ਇੰਡੋਨੇਸ਼ੀਆ ਵਿੱਚ ਕਰਵਾਇਆ ਜਾਵੇਗਾ।