ਨਵੀਂ ਦਿੱਲੀ, 23 ਦਸੰਬਰ
ਸੀਬੀਆਈ ਨੇ 4,000 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ ਕਾਰਪੋਰੇਟ ਪਾਵਰ ਲਿਮਟਿਡ ਨਾਮ ਦੀ ਕੰਪਨੀ ਅਤੇ ਇਸ ਦੇ ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਇਸ ਸਬੰਧੀ ਵੀਰਵਾਰ ਨੂੰ ਨਾਗਪੁਰ, ਮੁੰਬਈ, ਰਾਂਚੀ, ਕੋਲਕਾਤਾ, ਦੁਰਗਾਪੁਰ, ਗਾਜ਼ੀਆਬਾਦ ਅਤੇ ਵਿਸ਼ਾਖਾਪਟਨਮ ਸਮੇਤ ਵੱਖ ਵੱਖ ਸ਼ਹਿਰਾਂ ਵਿੱਚ 16 ਥਾਵਾਂ ਦੀ ਤਲਾਸ਼ੀ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯੂਨੀਅਨ ਬੈਂਕ ਆਫ਼ ਇੰਡੀਆ ਵੱਲੋਂ ਦਾਇਰ ਇੱਕ ਸ਼ਿਕਾਇਤ ਮੁਤਾਬਕ, ਕੋਲਕਾਤਾ ਦੀ ਇਸ ਕੰਪਨੀ ਨੇ 20 ਬੈਂਕਾਂ ਦੇ ਗਰੁੱਪ ਨਾਲ 4037.87 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਹ ਸ਼ਿਕਾਇਤ ਹੁਣ ਸੀਬੀਆਈ ਦੀ ਐੱਫਆਈਆਰ ਦਾ ਹਿੱਸਾ ਹੈ।