ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ 15 ਮੈਂਬਰੀ ਸਿਲੈਕਟ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ 6 ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਕਮੇਟੀ ਦਾ ਮੁੱਖ ਮਕਸਦ ਪਵਿੱਤਰ ਗ੍ਰੰਥਾਂ, ਖਾਸ ਤੌਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਮਾਮਲਿਆਂ ਦੀ ਗਹਿਨ ਜਾਂਚ ਕਰਨਾ ਅਤੇ ਸੰਬੰਧਤ ਬਿੱਲ ਦੇ ਪ੍ਰਸਤਾਵਾਂ ‘ਤੇ ਵਿਚਾਰ ਕਰਨਾ ਹੈ। ਇਸ ਬਿੱਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨੀ ਪ੍ਰਬੰਧਾਂ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ।
ਸਿਲੈਕਟ ਕਮੇਟੀ ਦੇ ਮੈਂਬਰਾਂ ਦਾ ਐਲਾਨ
ਡਾ. ਇੰਦਰਬੀਰ ਸਿੰਘ ਨਿੱਜਰ (ਚੇਅਰਮੈਨ)
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਨੀਨਾ ਮਿੱਤਲ
ਪ੍ਰੋ. ਬਲਜਿੰਦਰ ਕੌਰ
ਪ੍ਰਿੰਸੀਪਲ ਬੁੱਧ ਰਾਮ
ਬ੍ਰਮ ਸ਼ੰਕਰ ਜਿੰਪਾ
ਬਲਵਿੰਦਰ ਸਿੰਘ ਧਾਲੀਵਾਲ
ਮਦਨ ਲਾਲ ਬੱਗਾ
ਮਨਪ੍ਰੀਤ ਸਿੰਘ ਇਆਲੀ
ਮੁਹੰਮਦ ਜ਼ਮੀਲ ਉਰ ਰਹਿਮਾਨ
ਡਾ. ਅਜੇ ਗੁਪਤਾ
ਡਾ. ਅਮਨਦੀਪ ਕੌਰ ਅਰੋੜਾ
ਇੰਦਰਜੀਤ ਕੌਰ ਮਾਨ
ਜਗਦੀਪ ਕੰਬੋਜ਼
ਜੰਗੀ ਲਾਲ ਮਹਾਜਨ