ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਐਤਵਾਰ ਨੂੰ ਦੋ ਕਾਰਾਂ ‘ਚ ਟੱਕਰ ਹੋ ਗਈ, ਜਿਸ ਕਾਰਨ ਸੜਕ ‘ਤੇ ਕਈ ਘੰਟਿਆਂ ਤੱਕ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ। ਇਹ ਹਾਦਸਾ ਬ੍ਰਿਟਿਸ਼ ਕੋਲੰਬੀਆ ਦੇ ਪੋਰਟ ਮਾਨ ਬ੍ਰਿਜ ‘ਤੇ ਐਤਵਾਰ ਨੂੰ ਤਕਰੀਬਨ 2 ਵਜ ਕੇ 45 ਮਿੰਟ ‘ਤੇ ਵਾਪਰਿਆ, ਜਿਸ ਕਾਰਨ ਆਵਾਜਾਈ ‘ਚ ਮੁਸ਼ਕਲ ਪੇਸ਼ ਆਈ। 
ਘਟਨਾ ਵਾਲੀ ਥਾਂ ‘ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਲੋਕਾਂ ਦਾ ਇਲਾਜ ਕੀਤਾ। ਸਰੀ ਦੇ ਫਾਇਰ ਫਾਇਟਰਜ਼ ਅਤੇ ਬ੍ਰਿਟਿਸ਼ ਕੋਲੰਬੀਆ ਦੀ ਐਂਬੂਲੈਂਸ ਅਤੇ ਪੁਲਸ ਘਟਨਾ ਵਾਲੀ ਥਾਂ ‘ਤੇ ਪੁੱਜੇ। ਪੁਲਸ ਦਾ ਕਹਿਣਾ ਹੈ ਕਿ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਘਟਨਾ ਕਿਵੇਂ ਹੋਈ।