ਨਵੀਂ ਦਿੱਲੀ:ਭਾਰਤੀ ਕ੍ਰਿਕਟ ਬੋਰਡ ਦੁਨੀਆ ਦੇ ਅਮੀਰ ਬੋਰਡਾਂ ਵਿਚ ਸ਼ੁਮਾਰ ਹੈ। ਵਿੱਤੀ ਸਾਲ 2018-19 ਦੀ ਬੈਲੈਂਸ ਸ਼ੀਟ ਅਨੁਸਾਰ ਕ੍ਰਿਕਟ ਬੋਰਡ ਕੋਲ 14, 489.80 ਕਰੋੜ ਦੇ ਅਸਾਸੇ ਸਨ। ਬੋਰਡ ਨੂੰ 2018 ਦੇ ਇੰਡੀਅਨ ਪ੍ਰੀਮੀਅਰ ਲੀਗ ਤੋਂ ਹੀ 4,017 ਕਰੋੜ ਦੀ ਕਮਾਈ ਹੋਈ। ਇਹ ਵੀ ਪਤਾ ਲੱਗਾ ਹੈ ਕਿ ਇਹ ਬੈਲੈਂਸ ਸ਼ੀਟ ਹਾਲੇ ਤਕ ਜਨਤਕ ਨਹੀਂ ਹੋਈ ਤੇ ਕ੍ਰਿਕਟ ਬੋਰਡ ਦੇ 2019-20 ਦੇ ਅੰਕੜੇ ਤਿਆਰ ਨਹੀਂ ਹੋਏ। ਦੂਜੇ ਪਾਸੇ ਭਾਰਤੀ ਬੋਰਡ ਦੇ ਕਈ ਅਦਾਲਤੀ ਮਾਮਲੇ ਵੀ ਚੱਲ ਰਹੇ ਹਨ ਜੇ ਇਹ ਕੇਸ ਕ੍ਰਿਕਟ ਬੋਰਡ ਦੇ ਖਿਲਾਫ਼ ਜਾਂਦੇ ਹਨ ਤਾਂ ਬੋਰਡ ਨੂੰ ਵੱਡਾ ਨੁਕਸਾਨ ਵੀ ਹੋ ਸਕਦਾ ਹੈ। 2018-19 ਵਿੱਤੀ ਸਾਲ ਦੌਰਾਨ ਬੋਰਡ ਨੂੰ ਭਾਰਤੀ ਟੀਮ ਦੇ ਮੀਡੀਆ ਹੱਕ ਵੇਚਣ ਤੋਂ ਹੀ 828 ਕਰੋੜ ਰੁਪਏ ਪ੍ਰਾਪਤ ਹੋਏ ਸਨ।