ਸ਼ਾਰਜਾਹ- ਬੀਬੀਆਂ ਦੇ ਟੀ-20 ਚੈਲੰਜ 2020 ਟੂਰਨਾਮੈਂਟ ਦਾ ਪਹਿਲਾਂ ਮੈਚ ਅੱਜ ਸੁਪਰਨੋਵਸ ਤੇ ਵੇਲੋਸਿਟੀ ਵਿਚਾਲੇ ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਵੇਲੋਸਿਟੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਆਈ. ਪੀ. ਐੱਲ. ਪਲੇਅ-ਆਫ ਦੇ ਨਾਲ ਬੀਬੀਆਂ ਦਾ ਟੀ-20 ਟੂਰਨਾਮੈਂਟ ਦਾ ਆਯੋਜਨ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕੁਲ 4 ਮੈਚ ਹੋਣਗੇ, ਜਿਹੜੇ 4, 5, 7 ਤੇ 9 ਨਵੰਬਰ ਨੂੰ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿਚ ਤਿੰਨ ਟੀਮਾਂ ਸੁਪਰਨੋਵਸ, ਵੇਲੋਸਿਟੀ ਤੇ ਟ੍ਰੇਲਬਲੇਜਰਸ ਹਿੱਸਾ ਲੈ ਰਹੀਆਂ ਹਨ। 4 ਨਵੰਬਰ ਨੂੰ ਸੁਪਰਨੋਵਸ ਤੇ ਵੇਲੋਸਿਟੀ, 5 ਨਵੰਬਰ ਨੂੰ ਵੇਲਿਸੋਟੀ ਤੇ ਟ੍ਰੇਲਬਲੇਜਰਸ ਤੇ 7 ਨਵੰਬਰ ਸੁਪਰਨੋਵਸ ਤੇ ਟ੍ਰੇਲਬਲੇਜਰਸ ਦਾ ਮੁਕਾਬਲਾ ਹੋਵੇਗਾ । ਫਾਈਨਲ 9 ਨਵੰਬਰ ਨੂੰ ਹੋਵੇਗਾ।
ਟੀਮਾਂ ਇਸ ਤਰ੍ਹਾਂ ਹਨ—
ਸੁਪਰਨੋਵਸ : ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੋਡ੍ਰਿਗਜ਼ (ਉਪ ਕਪਤਾਨ), ਚਾਮਰੀ ਅਟਾਪੱਟੂ, ਪ੍ਰਿਯਾ ਪੂਨੀਆ, ਅਨੁਜਾ ਪਾਟਿਲ, ਰਾਧਾ ਯਾਦਵ, ਤਾਨੀਆ ਭਾਟੀਆ (ਵਿਕਟਕੀਪਰ), ਸ਼ਸ਼ੀਕਲਾ ਸ੍ਰੀਵਰਧਨੇ, ਪੂਨਮ ਯਾਦਵ, ਸ਼ਕੀਰਾ ਸੇਲਮਨ, ਅਰੁੰਧਤੀ ਰੈੱਡੀ, ਪੂਜਾ ਵਸਤਰਕਰ, ਆਯੁਸ਼ੀ ਸੋਨੀ, ਅਯਾਬੇਂਗਾ ਖਾਕਾ ਤੇ ਮੁਸਕਾਨ ਮਲਿਕ।
ਵੇਲੋਸਿਟੀ : ਮਿਤਾਲੀ ਰਾਜ (ਕਪਤਾਨ), ਵੇਦਾ ਕ੍ਰਿਸ਼ਣਾਮੂਰਤੀ (ਉਪ ਕਪਤਾਨ), ਸ਼ੈਫਾਲੀ ਵਰਮਾ, ਸੁਸ਼ਮਾ ਵਰਮਾ (ਵਿਕਟਕੀਪਰ), ਏਕਤਾ ਬਿਸ਼ਟ, ਮੇਘਨ ਸਿੰਘ, ਸ਼ਿਖਾ ਪਾਂਡੇ, ਦੇਵਿਦਾ ਵੈਧ, ਸੁਸ਼੍ਰੀ ਦਿਵਿਆਦਰਸ਼ਨੀ, ਮਨਾਲੀ ਦੱਖਣੀ, ਲੇਗ ਕੈਸਪੇਰੇਕ, ਡੇਨੀਅਲ ਵ੍ਹਾਈਟ, ਸੁਨ ਲੂਸ, ਜਾਂਹਆਰਾ ਆਲਮ ਤੇ ਐੱਮ. ਅਨਘ।