ਮੁੰਬਈ : ਰਿਸ਼ੀ ਕਪੂਰ ਅਤੇ ਅਮਿਤਾਭ ਬੱਚਨ ਦੀ ਆਉਣ ਵਾਲੀ ਫਿਲਮ ‘102 ਨਾਟ ਆਊਟ’ ਦਾ ਫਰਸਟ ਲੁੱਕ ਜਾਰੀ ਕੀਤਾ ਗਿਆ ਹੈ। ਇਸ ਫਿਲਮ ਨਾਲ ਕਰੀਬ 27 ਸਾਲ ਬਾਅਦ ਰਿਸ਼ੀ ਅਤੇ ਅਮਿਤਾਭ ਇਕ ਵਾਰ ਫਿਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਫਿਲਮ ‘ਚ ਅਮਿਤਾਭ 102 ਸਾਲ ਦੇ ਪਿਤਾ ਅਤੇ ਰਿਸ਼ੀ 75 ਸਾਲ ਦੇ ਬੇਟੇ ਦੀ ਭੂਮਿਕਾ ‘ਚ ਦਿਖਾਈ ਦੇਣਗੇ। ਫਿਲਮ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਲਿਖਿਆ, ”ਬਾਪ ਕੂਲ ਬੇਟਾ ਓਲਡ ਸਕੂਲ, ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। 102 ਨਾਟ ਆਊਟ, ਜ਼ਿੰਦਗੀ ਦਾ ਜਸ਼ਨ ਮਨਾਓ ਇਸ ਪਿਓ-ਪੁੱਤ ਦੀ ਸ਼ਾਨਦਾਰ ਜੋੜੀ ਦੀ ਕਹਾਣੀ 4 ਮਈ ਨੂੰ”।