ਨਵੀਂ ਦਿੱਲੀ, 19 ਜਨਵਰੀ
ਡਿਫੈਂਸ ਸਟਾਫ ਦੇ ਸਾਬਕਾ ਮੁਖੀ ਮਰਹੂਮ ਬਿਪਿਨ ਰਾਵਤ ਦਾ ਭਰਾ ਕਰਨਲ (ਸੇਵਾਮੁਕਤ) ਵਿਜੈ ਰਾਵਤ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਜਨਰਲ ਬਿਪਿਨ ਰਾਵਤ ਤੇ 13 ਹੋਰ ਵਿਅਕਤੀਆਂ ਦੀ ਤਾਮਿਲਨਾਡੂ ਦੇ ਕਨੂਰ ਵਿੱਚ 8 ਦਸੰਬਰ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ।