ਨਿਊਯਾਰਕ, 2 ਜਨਵਰੀ
ਗੋਲਡਨ ਸਟੇਟ ਵਾਰੀਅਰਜ਼ ਦੇ ਖਿਡਾਰੀ ਗੁਆਰਡ ਆਂਦਰੇ ਈਗੋਦਾਲਾ ਨੂੰ ਬਾਲ ਸਟੈਂਡਜ਼ ਵਿਚ ਸੁੱਟਣ ਦੇ ਦੋਸ਼ ਵਿਚ 25000 ਡਾਲਰ ਜੁਰਮਾਨਾ ਕੀਤਾ ਗਿਆ ਹੈ। ਉਸਨੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨਬੀਏ) ਦੇ ਪੋਰਟਲੈਂਡ ਟਰੇਲ ਬਲੇਜ਼ਰਜ਼ ਦੇ ਨਾਲ ਮੈਚ ਦੌਰਾਨ ਬਾਲ ਸਟੈਂਡ ਵਿਚ ਸੁੱਟ ਦਿੱਤੀ ਸੀ। ਇਹ ਜੁਰਮਾਨਾ ਸ਼ਨਿੱਚਰਵਾਰ ਦੀ ਗੇਮ ਦੇ ਨਾਲ ਸਬੰਧਤ ਹੈ। ਜੁਰਮਾਨੇ ਦਾ ਐਲਾਨ ਐਨਬੀਏ ਦੇ ਬਾਸਕਟਬਾਲ ਅਪਰੇਸ਼ਨਜ਼ ਦੇ ਕਾਰਜਕਾਰੀ ਉਪ ਪ੍ਰ੍ਰਧਾਨ ਕਿੱਕੀ ਵਾਨਡੇਅਵੇਗੇ ਨੇ ਕੀਤਾ ਹੈ। ਇਸ ਘਟਨਾ ਬਾਅਦ ਈਗੋਦਾਲਾ ਨੂੰ ਤਕਨੀਕੀ ਫਾਊਲ ਦਿੱਤਾ ਗਿਆ ਪਰ ਬਾਅਦ ਵਿਚ ਇਸ ਨੂੰ ਖੇਡ ਦੇ ਦੂਜੇ ਅੱਧ ਦੇ ਵਿਚ ਰੇਗੂਲੇਸ਼ਨ ਸਮਾਂ ਪੂਰਾ ਕਰਕੇ ਵਾਪਿਸ ਲੈ ਲਿਆ ਗਿਆ। ਇਸ ਤਰ੍ਹਾਂ ਵਾਰੀਅਰਜ਼ ਨੇ ਔਰੇਗੌਨ ਦੇ ਪੋਰਟਲੈਂਡ ਵਿਚ ਮੋਦਾ ਸੈਂਟਰ ਵਿੱਚ ਟਰੇਲ ਬਲੈਜ਼ਰਜ਼ ਨੂੰ 115- 105 ਅੰਕਾਂ ਦੇ ਨਾਲ ਹਰਾ ਦਿੱਤਾ।