ਛੁਡਵਾਏ ਗਏ ਬੱਚਿਆਂ ਨੂੰ ਸਕੂਲਾਂ ਵਿਚ ਪੜਾਈ ਦੇ ਨਾਲ ਨਾਲ ਸਕਿਲ ਡਿਵੈਲਪਮੈਂਟ ਦੀ ਦਿੱਤੀ ਜਾਂਦੀ ਹੈ ਟ੍ਰੇÎਨਿੰਗ

ਚੰਡੀਗੜ੍ਹ, 12 ਜੂਨ:

ਪੰਜਾਬ ਵਿਚ ਬਾਲ ਮਜਦੂਰੀ ਦੇ ਜੜੋਂ ਖਾਤਮੇ ਲਈ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਵਿਭਾਗ ਦੇ ਸਹਾਇਕ ਕਿਰਤ ਕਮਿਸ਼ਨਰਾਂ ਡਿਪਟੀ ਡਾਇਰੈਕਟਰ ਫੈਕਟਰੀਜ਼ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ ਕਿ ‘ਬਾਲ ਮਜਦੂਰੀ ਵਿਰੁੱਧ ਵਿਸ਼ਵ ਦਿਵਸ’ ਦੇ ਮੌਕੇ ‘ਤੇ ਪੂਰੇ ਸੂਬੇ ਵਿਚ ਬੱਚਿਆਂ ਦੀ ਸੁਰੱਖਿਆ ਤੇ ਅਧਿਕਾਰਾਂ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਇਸ ਮੁਹਿੰਮ ਅਧੀਨ ਬਾਲ ਤੇ ਕਿਸ਼ੋਰ ਮਜਦੂਰੀ ਪ੍ਰਥਾ ਦੇ ਵਿਰੁੱਧ 12 ਜੂਨ ਤੋਂ 21 ਜੂਨ ਤੱਕ ਜਿਹੜੇ ਅਦਾਰੇ ਬਾਲ ਮਜਦੂਰੀ ਕਰਵਾਉਂਦੇ ਫੜ੍ਹੇ ਜਾਦੇਂ ਹਨ ਉਨ੍ਹਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 12 ਜੂਨ ਨੂੰ ਦੁਨਿਆ ਭਰ ਵਿਚ ‘ਬਾਲ ਮਜਦੂਰੀ ਵਿਰੁੱਧ ਵਿਸ਼ਵ ਦਿਵਸ’ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਹੈ ਕਿ 14 ਸਾਲ ਤੋਂ ਛੋਟੀ ਉਮਰ ਦੇ ਬੱਚੇ ਕਿਸੇ ਫੈਕਟਰੀ, ਦੁਕਾਨ ਜਾਂ ਕਿਸੇ ਹੋਰ ਖਤਰਨਾਕ ਅਦਾਰੇ ਵਿਚ ਕੰਮ ਨਾ ਕਰਨ। “ਚਾਈਲਡ ਐਂਡ ਅਡੋਲੋਸੈਂਟ ਲੇਬਰ ( ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 1986” ਅਨੁਸਾਰ ਕੇਂਦਰ ਸਰਕਾਰ ਵਲੋਂ ਸਟੈਂਡਿੰਗ Àਪਰੇਟਿੰਗ ਪ੍ਰੋਸੀਜਰ ਜਾਰੀ ਕਰਦੇ ਹੋਏ ਜਿਲ੍ਹਾ ਪੱਧਰ ‘ਤੇ ਜਿਲ੍ਹਾ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਸਰਕਾਰ ਵਲੋਂ ਟਾਸਕ ਫੋਰਸ ਵਿੱਚ ਕਿਰਤ ਵਿਭਾਗ, ਸਿਹਤ ਵਿਭਾਗ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਬਤੋਰ ਮੈਂਬਰ ਸਾਮਿਲ ਕੀਤੇ ਗਏ ਹਨ। ਇਨ੍ਹਾਂ ਵਿਭਾਗਾਂ ਵਲੋਂ ਮਿਲ ਕੇ ਸੰਯੁਕਤ ਤੋਰ ਤੇ ਛਾਪੇਮਾਰੀ ਕੀਤੀ ਜਾਂਦੀ ਹੈ।

ਕਿਰਤ ਮੰਤਰੀ ਨੇ ਅੱਗੇ ਦੱਸਿਆ ਕਿ ਜਿਲ੍ਹਾ ਟਾਸਕ ਫੋਰਸ ਨੂੰ ਸਖਤ ਹਦਾਇਤਾਂ ਕੀਤੀ ਗਈਆਂ ਹਨ ਕਿ  ਸਟੈਂਡਿੰਗ Àਪਰੇਟਿੰਗ ਪ੍ਰੋਸੀਜਰ ਤੇ ਅਮਲ ਕਰਦੇ ਹੋਏ ਰਾਜ ਦੇ ਸਾਰੇ ਖਤਰਨਾਕ ਅਤੇ ਗੈਰ-ਖਤਰਨਾਕ ਅਦਾਰਿਆਂ ਵਿੱਚੋਂ ਸੰਪੂਰਣ ਤੋਰ ਤੇ ਬਾਲ ਮਜਦੂਰੀ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ।ਜਿਸ ਲਈ ਸੂਬਾ ਪੱਧਰੀ ਮੁਹਿੰਮ ਤਹਿਤ ਸੂਬੇ ਵਿਚ 12 ਜੂਨ ਤੋਂ 21 ਜੂਨ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾ ਜਾਂ ਕਿਸੇ ਐਨ.ਜੀ.À ਵਲੋਂ ਕੀਤੇ ਗਏ ਸਰਵੇ ਦੇ ਅਧਾਰ ਤੇ ਬਾਲ ਮਜਦੂਰੀ ਰੈਸਕੀਊ Àਪਰੇਸ਼ਨ ਕੀਤੇ ਜਾਣ।

ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਛੁਡਾਏ ਗਏ ਬਾਲ ਮਜਦੂਰਾਂ ਨੂੰ ਮੈਡੀਕਲ ਕਰਵਾਉਣ ਉਪਰੰਤ ਬਾਲ ਭਲਾਈ ਕਮੇਟੀ ਨੂੰ ਸੋਂਪ ਦਿੱਤਾ ਜਾਂਦਾ ਹੈ। ਪਿਛਲੇ 2 ਸਾਲਾਂ ਦੌਰਾਨ ਕੁੱਲ  25,066 ਛਾਪੇਮਾਰੀਆਂ ਕੀਤੀਆਂ ਗਈਆਂ ਅਤੇ ਕੁੱਲ  612 ਬੱਚੇ ਰੈਸਕੀਊ ਕਰਵਾਏ ਗਏ ਅਤੇ ਦੋਸ਼ਿਆਂ ‘ਤੇ 22,11,200  ਰੁਪਏ ਦਾ ਜੁਰਮਾਨਾ 2 ਸਾਲਾਂ ਵਿੱਚ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਬਾਲ ਮਜਦੂਰੀ ਨੂੰ ਖਤਮ ਕਰਨ ਲਈ ਜਿਲ੍ਹਾ ਪੱਧਰ ਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਵਿਭਾਗ ਵਲੋਂ 3 ਜਿਲ੍ਹਿਆ ਵਿਚ ਰੈਸਕੀਊ ਕੀਤੇ ਗਏ ਬਾਲ ਮਜਦੂਰਾ ਲਈ ਨੈਸਨਲ ਚਾਈਲਡ ਲੇਬਰ ਪ੍ਰੋਜੈਕਟ ਅਧੀਨ 97 ਸਕੂਲ ਖੋਲੇ ਗਏ ਹਨ। ਇਨ੍ਹਾਂ ਸਕੂਲਾਂ ਵਿਚ ਪੜਾਈ ਦੇ ਨਾਲ ਨਾਲ ਸਕਿਲ ਡਿਵੈਲਪਮੈਂਟ ਦੀ ਟ੍ਰੇÎਨਿੰਗ ਵੀ ਦਿੱਤੀ ਜਾਂਦੀ ਹੈ।