ਭੁਬਨੇਸ਼ਵਰ: ਉਡ਼ੀਸਾ ਦੇ ਬਾਲਾਸੌਰ ’ਚ ਤਿੰਨ ਰੇਲ ਗੱਡੀਆਂ ਵਿਚਾਲੇ ਹੋਈ ਟੱਕਰ ਤੋਂ ਬਾਅਦ 52 ਲਾਸ਼ਾਂ ਏਮਸ, ਭੁਬਨੇਸ਼ਵਰ ’ਚ ਪਈਆਂ ਹਨ, ਜਿਨ੍ਹਾਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋਈ ਹੈ। ਭੁਬਨੇਸ਼ਵਰ ਨਗਰ ਨਿਗਮ ਦੀ ਮੇਅਰ ਸੁਲੋਚਨਾ ਦਾਸ ਨੇ ਦੱਸਿਆ, ‘ਏਮਸ, ਭੁਬਨੇਸ਼ਵਰ ’ਚ 81 ਲਾਸ਼ਾਂ ਪਈਆਂ ਹਨ ਤੇ ਉਨ੍ਹਾਂ ਦੇ ਡੀਐੱਨਏ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ। ਇਨ੍ਹਾਂ ’ਚੋਂ 29 ਸੈਂਪਲਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ।’