ਮੈਲਬਰਨ, 29 ਜਨਵਰੀ
ਐਸ਼ ਬਾਰਟੀ ਨੇ ਇੱਥੇ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਡੇਨੀਏਲ ਕੋਲਿਨਸ ਨੂੰ 6-3, 7-6 ਨਾਲ ਹਰਾ ਕੇ ਮਹਿਲਾ ਸਿੰਗਲਜ਼ ਖ਼ਿਤਾਬ ਲਈ ਮੇਜ਼ਬਾਨ ਦੇਸ਼ ਦੀ 44 ਸਾਲਾਂ ਦੀ ਉਡੀਕ ਖ਼ਤਮ ਕਰ ਦਿੱਤੀ। ਪੂਰੇ ਟੂਰਨਾਮੈਂਟ ਦੌਰਾਨ ਬਾਰਟੀ (25) ਦਾ ਦਬਦਬਾ ਬਰਕਰਾਰ ਰਿਹਾ ਅਤੇ ਉਸ ਨੇ ਸਿਰਫ ਇੱਕ ਸੈੱਟ ਹੀ ਗਵਾਇਆ। ਐਸ਼ਲੇ ਬਾਰਟੀ, 1980 ਵਿੱਚ ਵੈਂਡੀ ਟਰਨਬੁੱਲ ਮਗਰੋਂ ਆਸਟਰੇਲਿਆਈ ਓਪਨ ਦੇ ਸਿੰਗਲ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਆਸਟਰੇਲਿਆਈ ਮਹਿਲਾ ਬਣੀ ਸੀ। ਉਹ, 1978 ’ਚ ਜੇਤੂ ਰਹੀ ਕ੍ਰਿਸ ਓਨੀਲ ਤੋਂ ਬਾਅਦ ਪਹਿਲੀ ਆਸਟਰੇਲਿਆਈ ਮਹਿਲਾ ਚੈਂਪੀਅਨ ਹੈ। ਐਸ਼ਲੇ ਬਾਰਟੀ ਦਾ ਇਹ ਤੀਜਾ ਮੁੱਖ ਖ਼ਿਤਾਬ ਹੈ।