ਮੁੰਬਈ, 5 ਨਵੰਬਰ

ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਅਦਾਕਾਰ ਸ਼ਾਹਰੁਖ਼ ਖ਼ਾਨ ਦਾ ਪੁੱਤ ਆਰੀਅਨ ਖਾਨ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ(ਐੱਨਸੀਬੀ) ਸਾਹਮਣੇ ਪੇਸ਼ ਹੋਣ ਲਈ ਮੁੰਬਈ ਸਥਿਤ ੲੇਜੰਸੀ ਦੇ ਦਫ਼ਤਰ ਪੁੱਜਿਆ। ਬੰਬੇ ਹਾਈ ਕੋਰਟ ਵੱਲੋਂ ਜ਼ਮਾਨਤ ਲਈ ਲਗਾਈ ਸ਼ਰਤ ਵਿੱਚ ਇਹ ਵੀ ਸ਼ਾਮਲ ਹੈ ਕਿ ਉਹ ਹਰ ਹਫ਼ਤੇ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਵੇਗਾ। ਉਸ ਤੋਂ ਇਲਾਵਾ ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਨੇ ਵੀ ਏਜੰਸੀ ਕੋਲ ਆਪਣੀ ਹਫਤਾਵਾਰੀ 3 ਘੰਟੇ ਦੀ ਹਾਜ਼ਰੀ ਲਗਵਾਈ। ਤਿੰਨੋਂ ਵੱਖਰੇ ਤੌਰ ‘ਤੇ ਏਜੰਸੀ ਦਫ਼ਤਰ ਪੁੱਜੇ।