ਟਾਂਡਾ, 25 ਨਵੰਬਰ
ਨਿਊਜ਼ੀਲੈਂਡ ਵਿੱਚ ਹੋਏ ਕੌਮੀ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਟਾਂਡਾ ਦੇ ਨੌਜਵਾਨ ਆਲੋਕਦੀਪ ਤੱਗੜ ਨੇ ਤੀਜਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸੇਵਾਮੁਕਤ ਹੈਡਮਾਸਟਰ ਤਿਲਕ ਰਾਜ ਅਤੇ ਮਾਤਾ ਪ੍ਰਵੀਨ ਦੇ ਨਿਊਜ਼ੀਲੈਂਡ ਰਹਿੰਦੇ ਬੇਟੇ ਆਲੋਕਦੀਪ ਨੇ ਟੌਰੰਗਾ ਸਿਟੀ ਵਿੱਚ ਨਿਊਜ਼ੀਲੈਂਡ ਫੈਡਰੇਸ਼ਨ ਆਫ ਬਾਡੀ ਬਿਲਡਿੰਗ ਐਂਡ ਫਿੱਟਨੈੱਸ ਵੱਲੋਂ ਕਰਵਾਏ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਇਹ ਸਥਾਨ ਹਾਸਲ ਕੀਤਾ ਹੈ। ਉਸ ਨੇ ਕਲਾਸਿਕ ਫਿਜ਼ੀਕ ਅੰਡਰ 70 ਤੋਂ 80 ਭਾਰ ਵਰਗ ਮੁਕਾਬਲੇ ਵਿੱਚ 15 ਪ੍ਰਤੀਯੋਗੀਆਂ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਆਲੋਕਦੀਪ ਨੇ ਦੱਸਿਆ ਕਿ ਉਹ ਲਗਾਤਾਰ ਇਸ ਖੇਡ ਵਿੱਚ ਚੋਟੀ ’ਤੇ ਜਾਣ ਲਈ ਸਖਤ ਮਿਹਨਤ ਕਰ ਰਿਹਾ ਹੈ।