ਐਸ.ਏ.ਐੱਸ. ਨਗਰ 13 ਨਵੰਬਰ : ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ ਜਿਲ੍ਹਿਆਂ ਦੇ 25 ਉਤਸ਼ਾਹੀ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ ਨਾਲ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਮੀਟਿੰਗ ਕੀਤੀ ਗਈ|
ਮੀਟਿੰਗ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਮੂਹ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ ਅਤੇ ਉਹਨਾਂ ਦੇ ਅਧਿਆਪਕਾਂ ਦੀ ਟੀਮ ਨੇ ਮਿਹਨਤ ਨਾਲ ਕੰਮ ਕੀਤਾ ਹੈ ਅਤੇ ਇਸਦੇ ਕਾਰਗਰ ਨਤੀਜੇ ਵੀ ਸਾਹਮਣੇ ਆ ਰਹੇ ਹਨ| ੳੁਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 14 ਨਵੰਬਰ ਤੋਂ ਪੀ੍-ਪਾ੍ਇਮਰੀ ਦੇ ਤੀਜੇ ਸਾਲ ਦੇ ਦਾਖ਼ਲੇ ਸ਼ੁਰੂ ਹੋਣ ਜਾ ਰਹੇ ਹਨ| ਹੁਣ ਮਾਪਿਆਂ ਦਾ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਕਾਰਨ ਵਿਸ਼ਵਾਸ ਬਣ ਚੁੱਕਾ ਹੈ ਅਤੇ ਹੁਣ ਬੀਪੀਈਓ ਦੀ ਜਿੰਮੇਵਾਰੀ ਵਧ ਬਣਦੀ ਹੈ ਕਿ ਪੀ੍-ਪਾ੍ਇਮਰੀ ਦੇ ਦਾਖ਼ਲੇ ਲਈ ਵੱਧ ਤੋਂ ਵੱਧ ਪ੍ਚਾਰ ਕਰਨਗੇ| ਇਸ ਲਈ ਬਾਲ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕਰਵਾਏ ਜਾਣ ਵਾਲੇ ਗੁਣਾਤਮਕ ਮੁਕਾਬਲੇ ਅਤੇ ਪੀ੍-ਪਾ੍ਇਮਰੀ ਵਿਦਿਆਰਥੀਆਂ ਦੀਆਂ ਖੇਡ ਕਿਰਿਅਾਵਾਂ ਨਾਲ ਸਕੂਲਾਂ ਦੇ ਮਹੌਲ ਦੀ ਸਥਿਤੀ ਨੂੰ ਵਧੀਅਾ ਢੰਗ ਨਾਲ ਪੇਸ਼ ਕਰਨ ਵਿੱਚ ਸਫ਼ਲਤਾ ਮਿਲੇਗੀ| ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਹਾ ਕਿ ਸਮਾਰਟ ਸਕੂਲਾਂ ਵਿੱਚ ਈ-ਕੰਟੈਂਟ ਦੀ ੳੁੱਚਿਤ ਵਰਤੋਂ ਕਰਨ ‘ਤੇ ਜੋਰ ਦਿੱਤਾ ਜਾ ਰਿਹਾ ਹੈ| ਪੰਜਾਬ ਦੇ ਸਕੂਲਾਂ ਨੂੰ ਵਧੀਆ ਦਿੱਖ ਦੇਣ ਲਈ ਬੀਪੀਈਓ ਅਤੇ ਅਧਿਆਪਕ ਲਗਨ ਅਤੇ ੳੁਤਸ਼ਾਹ ਨਾਲ ਕੰਮ ਕਰ ਰਹੇ ਹਨ| ੳੁਹਨਾਂ ਸਕੂਲਾਂ ਵਿੱਚ ਮਿਸ਼ਨ ਸ਼ਤ-ਪ੍ਤੀਸ਼ਤ ਲਈ ਪਾ੍ਇਮਰੀ ਅਧਿਅਾਪਕਾਂ ਵੱਲੋਂ ਲਗਾਈਅਾਂ ਜਾ ਰਹੀਆਂ ਵਾਧੂ ਜਮਾਤਾਂ ਦੀ ਵੀ ਪ੍ਸ਼ੰਸਾ ਕੀਤੀ| ੳੁਹਨਾਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਹਾਜ਼ਰ ਸਮੂਹ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ ਇੱਕ ਦੂਜੇ ਤੋਂ ਸਕੂਲੀ ਸਿੱਖਿਆ ਦੇ ਮਿਅਾਰ ਨੂੰ ੳੁੱਚਾ ਚੁੱਕਣ ਵਾਲੀਆਂ ਬੈਸਟ ਪੈ੍ਕਟਿਸਜ ਸਿੱਖ ਕੇ ਜ਼ਰੂਰ ਜਾਣ|
ਮੀਟਿੰਗ ਵਿੱਚ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੀ੍ਸ਼ਦ ਕਮ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ ਨੇ ਅਾਪਣੇ ਸਕੂਲਾਂ ਦੇ ਗੁਣਾਤਮਕ ਵਿਕਾਸ ਸਬੰਧੀ ਰਿਪੋਰਟਾਂ ਤਿਅਾਰ ਕਰਨ ਲਈ ਵਿਸ਼ੇਸ਼ ੳੁਪਰਾਲੇ ਕਰਨ| ੳੁਹਨਾਂ ਕਿਹਾ ਕਿ ਸਮੂਹ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ ਪੀ੍-ਪਾ੍ਇਮਰੀ ਅਤੇ ਪਾ੍ਇਮਰੀ ਸਿੱਖਿਆ ਨੂੰ ਨਵੇਂ ਮੁਕਾਮ ਤੱਕ ਪਹੁੰਚਾੳੁਣ ਲਈ ਵਿੳੁਂਤਬੰਦੀ ਕਰਨ ਅਤੇ ਇਸ ਵਿੳੁਂਤਬੰਦੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ|
ਇਸ ਤੋਂ ਇਲਾਵਾ ਮੀਟਿੰਗ ਵਿੱਚ ਹੱਥ ਲਿਖਤ ਮੈਗਜ਼ੀਨ ਤਿਅਾਰ ਕਰਨ, ਪੜ੍ਹੋ ਪੰਜਾਬ ਖੇਡੋ ਪੰਜਾਬ, ਅਧਿਆਪਕ ਸਿਖਲਾਈ ਦਾ ਰਿਵਿੳੂ, ਪੀ੍-ਪਾ੍ਇਮਰੀ ਦੇ ਸਪਲੀਮੈਂਟਰੀ ਮਟੀਰੀਅਲ ਦੀ ੳੁੱਚਿਤ ਵਰਤੋਂ, ਰੀਡਿੰਗ ਕਾਰਨਰ ਦੀ ਵਿਦਿਅਾਰਥੀਅਾਂ ਦੇ ਕਿਤਾਬਾਂ ਪੜ੍ਹਨ ਲਈ ੳੁੱਚਿਤ ਵਰਤੋਂ, ਸਮਾਰਟ ਸਕੂਲਾਂ ਵੱਲ ਧਿਆਨ ਕੇਂਦਰਿਤ ਕਰਨ, ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵੱਲ ਧਿਆਨ ਦੇਣ, ਬੀਪੀਈਓ ਦੇ ਵੱਲੋਂ ਕੀਤੀਅਾਂ ਫੀਲਡ ਵਿਜਟਾਂ ਦੀ ਰਿਪੋਰਟਿੰਗ ਸਬੰਧੀ, ਅਾਦਿ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ| ਇਸ ਮੌਕੇ ਬਲਾਕਾਂ ਦੇ ਬਲਾਕ ਮਾਸਟਰ ਟਰੇਨਰ ਵੀ ਮੌਜੂਦ ਸਨ|