ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਆਪਣੇ ਮੰਤਰੀਆਂ ਨਾਲ ਪੁੱਜੇ

ਬਰੈਮਪਟਨ (ਬਲਜਿੰਦਰ ਸੇਖਾ ) ਅੱਜ ਬਰੈਂਪਟਨ ਪੱਛਮੀ ਦੇ ਵਿਧਾਇਕ ਅਮਰਜੋਤ ਸੰਧੂ ਵੱਲੋਂ ਸਲਾਨਾ ਬਾਰਬਕਿਊ ਕਰਵਾਇਆ ਗਿਆ । ਇਸ ਮੌਕੇ ਓਨਟਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ ) ਡੱਗ ਫੋਰਡ ਆਪਣੇ ਸਾਥੀਆਂ ਸਮੇਤ ਪੁੱਜੇ ।ਸ੍ਰੀ ਡੱਗ ਫੋਰਡ ਨੇ ਵਿਧਾਇਕ ਅਮਰਜੋਤ ਸੰਧੂ ਤੇ ਉਹਨਾਂ ਦੀ ਟੀਮ ਦੀ ਭਰਵੀਂ ਸ਼ਲਾਘਾ ਕੀਤੀ ।ਬਰੈਮਪਟਨ ਤੇ ਇਸ ਹਲਕੇ ਦੇ ਵਸਨੀਕਾਂ ਦਾ ਵਿਸ਼ੇਸ਼ ਤੋਰ ਤੇ ਸਲਾਹੁਤਾ ਕੀਤੀ ।ਇਸ ਮੌਕੇ ਬਰੈਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਪ੍ਰੀਮੀਅਰ ਤੇ ਉਨਟਾਰੀਓ ਸਰਕਾਰ ਦੇ ਮੰਤਰੀਆਂ ਦਾ ਸ਼ਹਿਰ ਵਿੱਚ ਪੁੱਜਣ ਤੇ ਸਵਾਗਤ ਕੀਤਾ ।ਇਸ ਮੌਕੇ ਟਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ ,
ਵਿਧਾਇਕ ਹਰਦੀਪ ਗਰੇਵਾਲ ,ਤੋ ਇਲਾਵਾ ਫੈਡਰਲ ਕੰਜਰਵੇਟਿਵ ਦੀ ਨਾਮੀਨੇਸਨ ਲੜ ਰਹੇ ਉਮੀਦਵਾਰ ਵੱਡੀ ਗਿਣਤੀ ਵਿੱਚ ਸਾਮਿਲ
ਸਨ।ਇਸ ਤੋਂ ਇਲਾਵਾ ਖਾਣ ਪੀਣ ਤੇ ਖੇਡਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ ।ਵੱਡੀ ਗਿਣਤੀ ਵਿੱਚ ਮੀਡੀਏ ਵੱਲੋਂ ਕਵਰੇਜ ਕੀਤੀ ਗਈ ।ਪ੍ਰੀਮੀਅਰ ਡੱਗ ਫੋਰਡ ,ਵਿਧਾਇਕ ਅਮਰਜੋਤ ਸੰਧੂ ਤੇ ਉਹਨਾਂ ਦੀ ਟੀਮ ਨੇ ਭਾਰਤ ਤੋਂ ਪੁੱਜੇ ਨਾਵਲਕਾਰ ਦਵਿੰਦਰ ਸਿੰਘ ਸੇਖਾ ਤੇ ਸਤਵਿੰਦਰ ਕੌਰ ਦਾ ਕੈਨੇਡਾ ਆਉਣ ਤੇ ਸਵਾਗਤ ਕੀਤਾ ।