ਸਟਾਰ ਨਿਊਜ਼/( ਸੰਤੋਸ਼ ਟਾਂਗਰੀ ):-1-ਕੈਨੇਡਾ ਦੀ ਅਗਲੀ ਸਰਕਾਰ ਘੱਟ ਗਿਣਤੀ ਹੋਣ ਦੀ ਬਹੁਤ ਸੰਭਾਵਨਾ ਹੈ, ਐਂਡਰੀਊ ਸ਼ੀਅਰ ਬਲਾਕ ਕਿਊਬਿਕ ਨਾਲ ਮਿਲਕੇ ਸਰਕਾਰ ਬਣਾ ਸਕਦੇ ਹਨ। ਇਹਨਾਂ ਦਾ ਮੁਕਾਬਲਾ ਲਿਬਰਲ -ਐਨਡੀਪੀ ਗਠਜੋੜ ਨਾਲ ਹੋ ਸਕਦਾ ਹੈ।
2-ਬਰੈਂਪਟਨ ਦੀਆਂ 5 ਸੀਟਾਂ ਵਿਚੋਂ ਰਾਜਨੀਤਿਕ ਹਲਕਿਆਂ ਅਨੁਸਾਰ 16 ਅਕਤੂਬਰ ਦੇ ਦੁਪਹਿਰ ਤੱਕ ,ਲਿਬਰਲ ਪਾਰਟੀ ਘੱਟੋ ਘੱਟ 2 ਸੀਟਾਂ ਤੇ ਬਹੁਤ ਅੱਗੇ ਹੈ, 2 ਵਿਚ ਇਸ ਦਾ ਕੰਜਰਵੇਟਿਵ ਪਾਰਟੀ ਨਾਲ ਮੁਕਾਬਲਾ ਸਖਤ ਬਣਿਆ ਹੋਇਆ ਹੈ ਤੇ ਪੰਜਵੀਂ ਸੀਟ ਤੇ ਐਨਡੀਪੀ ਨਾਲ ਮੁਕਾਬਲਾ ਲਗ ਰਿਹਾ ਹੈ। ਵੈਸੇ ਅਜੇ ਵੀ 96 ਘੰਟੇ ਹੋਰ ਹਨ ਤੇ ਸੰਬੰਧਿਤ ਉਮੀਦਵਾਰ ਜ਼ੋਰ ਲਗਾਕੇ ਪਾਸਾ ਆਪਣੇ ਹੱਕ ਵਿਚ ਪਲਟ ਸਕਦੇ ਹਨæ
3- ਬਰੈਂਪਟਨ ਨਾਰਥ, ਈਸਟ, ਸੈਂਟਰ ਤੇ ਸਾਊਥ ਦੇ ਕੰਜਰਵੇਟਿਵ ਉਮੀਦਵਾਰਾਂ ਦੇ ਕੈਂਪੇਨ ਮੈਨੇਜਰ ਬਰੈਂਪਟਨ ਤੋਂ ਬਾਹਰ ਦੇ ਹਨ ਜਦੋਂਕਿ ਉਹਨਾਂ ਦੇ ਮੁਕਾਬਲੇ ਲਿਬਰਲ ਪਾਰਟੀ ਦੇ ਕੈਂਪੇਨ ਮੈਨੇਜਰ ਜ਼ਿਆਦਾਤਰ ਬਰੈਂਪਟਨ ਦੇ ਹਨ। ਬਾਹਰੋਂ ਆਏ ਕੰਜ਼ਰਵੇਟਿਵ ਮੈਨੇਜਰਾਂ ਨੇ ਹਿੰਦੀ, ਪੰਜਾਬੀ ਦੇ ਗਿਆਨ ਬਿਨ ਕਿਸ ਤਰਾਂ ਭਾਰਤ ਵਿੱਚ ਜੰਮੇ ਵੋਟਰਾਂ ਨਾਲ ਸੰਪਰਕ ਸਾਧਿਆ ਹੋਣਾ ਹੈ, ਇਹ ਦਿਲਚਸਪ ਹੋਵੇਗਾ। ਬਰੈਂਪਟਨ ਵੈਸਟ ਦੇ ਕੰਜ਼ਰਵੇਟਿਵ ਉਮੀਦਵਾਰ ਮੁਰਾਰੀ ਲਾਲ ਨੇ ਹਿੰਮਤ ਕਰਕੇ ਆਪ ਹੀ ਅਪਨਾ ਕੈਂਪੇਨ ਮੈਨੇਜਰ ਬਣਾ ਲਿਆ।
4- ਇੱਸ ਬਾਰ ਬਰੈਂਪਟਨ ਵਿਚ ਮੁਖ ਮੁਕਾਬਲਾ ਔਰਤ ਅਤੇ ਮਰਦ ਉਮੀਦਵਾਰਾਂ ਵਿਚ ਹੈ। ਬਰੈਂਪਟਨ ਨਾਰਥ ਤੋਂ ਲਿਬਰਲ ਦੀ ਰੂਬੀ ਸਹੋਤਾ ਦੇ ਮੁਕਾਬਲੇ ਕੰਜ਼ਰਵਟਿਵ ਦਾ ਅਰਪਣ ਖੰਨਾ , ਬਰੈਂਪਟਨ ਸਾਊਥ ਦੀ ਲਿਬਰਲ ਸੋਨੀਆ ਸਿੱਧੂ ਦਾ ਮੁਕਾਬਲਾ ਕੰਜ਼ਰਵਟਿਵ ਦੇ ਰਮਨਦੀਪ ਬਰਾੜ ਨਾਲ, ਬਰੈਂਪਟਨ ਸੈਂਟਰ ਦੀ ਕੰਜ਼ਰਵਟਿਵ ਪਵਨਜੀਤ ਗੋਸਲ ਲਿਬਰਲ ਦੇ ਰਮੇਸ਼ ਸੰਘਾ ਨੂੰ ਟੱਕਰ ਦੇ ਰਹੀ ਹੈ ,ਈਸਟ ਤੋਂ ਕੰਜ਼ਰਵਟਿਵ ਰਾਮੋਨਾ ਸਿੰਘ ਦੇ ਮੁਕਾਬਲੇ ਲਿਬਰਲ ਦਾ ਮਨਿੰਦਰ ਸਿੱਧੂ ਹੈ ਤੇ ਬਰੈਂਪਟਨ ਵੈਸਟ ਦੇ ਕੰਜ਼ਰਵਟਿਵ ਮੁਰਾਰੀ ਲਾਲ ਦੇ ਨਾਲ ਲਿਬਰਲ ਦੀ ਕਮਲ ਖਹਿਰਾ ਮੁਕਾਬਲੇ ਵਿਚ ਹੈ। ਰਾਜਨੀਤਿਕ ਹਲਕਿਆਂ ਅਨੁਸਾਰ ਨਾਰੀ ਸ਼ਕਤੀ ਮਜਬੂਤ ਰਹੇਗੀ।
5-ਇਸ ਪੱਤਰਕਾਰ ਨੂੰ ਕੁਝ ਪਾਰਟੀ ਉਮੀਦਵਾਰਾਂ ਦੇ ਕੈਂਪੇਨ ਦਫਤਰਾਂ ਵਿੱਚ ਜਾਣ ਦਾ ਜਦੋਂ ਮੌਕਾ ਮਿਲਿਆ ਤਾਂ ਦੇਖਿਆ ਸਬ ਤੋਂ ਜਿਆਦਾ ਪਾਰਟੀ ਵਰਕਰ ਸੋਨੀਆ ਸਿੱਧੂ, ਰੂਬੀ ਸਹੋਤਾ, ਮੁਰਾਰੀ ਲਾਲ, ਕਮਲ ਖਹਿਰਾ ਤੇ ਪਵਨਜੀਤ ਗੋਸਲ ਦੇ ਦਫਤਰਾਂ ਵਿਚ ਦੇਖਣ ਨੂੰ ਮਿਲੇ। ਇਨਾ ਦਫਤਰਾਂ ਵਿਚ ਵਲੰਟੀਅਰਾਂ ਤੇ ਸਮਰਥਕਾਂ ਲਈ ਖਾਣ ਪੀਣ ਦਾ ਵਧੀਆ ਇੰਤਜਾਮ ਵੀ ਦੇਖਣ ਨੂੰ ਮਿਲਿਆ।