ਸਟਾਰ ਨਿਊਜ਼:- ਬਰੈਂਪਟਨ ਵਿੱਚ ਲਾਈਟ ਰੇਲ ਟ੍ਰਾਂਜਿ਼ੱਟ ਪ੍ਰੋਜੈਕਟ ਵਿੱਚ ਕਈ ਤਰ੍ਹਾਂ ਦੀਆਂ ਅੜਚਣਾ ਆਈਆਂ, ਐਲ ਆਰ ਟੀ ਦੇ ਰਾਹ ਵਿੱਚ ਕਈ ਰੋੜੇ ਵੀ ਅਟਕਾਏ ਗਏ। ਪਰ ਹੁਣ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਮਿਸੀਸਾਗਾ ਤੋਂ ਬਰੈਂਪਟਨ ਵਿੱਚ ਆਉਣ ਵਾਲੀ ਐਲ ਆਰ ਟੀ ਦਾ ਨਿਰਮਾਣ ਕਰਨ ਵਾਲੀ ਕੰਪਣੀ ਦੀ ਚੋਣ ਕਰ ਲਈ ਗਈ ਹੈ। ਮਿਸੀਸਾਗਾ ਤੋਂ ਬਰੈਂਪਟਨ ਵਿੱਚ ਹਰਉਨਟੈਰੀE ‘ਤੇ ਬਣਨ ਵਾਲੀ ਐਲ ਆਰ ਟੀ ਸਬੰਧੀ ਇਹ ਐਲਾਨ ਇੰਨਫਰਾਸਟਰਕਚਰ ਉਨਟੈਰੀE ਅਤੇ ਮੈਟਰੋਲੰਿਕਸ ਵਲੋਂ ਕੀਤਾ ਗਿਆ ਕਿ ਇਸ ਦਾ ਨਿਰਮਾਣ ਮੋਬੀਲੰਿਕਸ ਵਲੋਂ ਡਿਜ਼ਾਇਨ ਕੀਤੀ ਜਾਵੇਗੀ, ਇਸੇ ਕੰਪਣੀ ਵਲੋਂ ਬਣਾਈ ਜਾਵੇਗੀ, ਆਰਥਿਕ ਸਾਧਨ ਵੀ ਇਸੇ ਵਲੋਂ ਜੁਟਾਏ ਜਾਣਗੇ ਅਤੇ $1[5 ਬਿਲੀਅਨ ਦੇ ਇਸ ਟ੍ਰਾਂਜਿੱਟ ਪ੍ਰੋਜੈਕਟ ਨੂੰ ਇਹੀ ਕੰਪਣੀ ਚਲਾਏਗੀ। ਨੈਸ਼ਨਲ ਬੈਂਕ ਅਤੇ ਐਚਐਸਬੀਸੀ ਬੈਂਕ ਸਮੇਤ 13 ਹਿੱਸੇਦਾਰ ਇਸ ਵਿੱਚ ਹੋਣਗੇ। ਇਨ੍ਹਾਂ 13 ਹਿੱਸੇਦਾਰਾਂ ਦੇ ਗਰੁੱਪ ਵਲੋਂ ਹੀ ਡਿਜ਼ਾਈਨ, ਨਿਰਮਾਣ, ਵਿੱਤ ਅਤ ਰੱਖ ਰਖਾਵ ਆਦਿ ਵੱਖੋ ਵੱਖਰੇ ਕੰਮ ਕੀਤੇ ਜਾਣਗੇ। ਇੰਨਫਰਾਸਟਰਕਚਰ ਉਨਟੈਰੀE ਵਲੋਂ ਦੱਸਿਆ ਗਿਆ ਕਿ ਮੋਬੀਲੰਿਕਸ ਦੀ ਚੋਣ ਤੀਜੀ ਨਿਰਪੱਖ ਧਿਰ ਵਲੋਂ ਕੀਤੀ ਗਈ ਹੈ।
ਐਲ ਆਰ ਟੀ ਜਦੋਂ ਇੱਕ ਬਾਰ ਬਣਕੇ ਪੂਰੀ ਹੋ ਗਈ ਤਾਂ ਇਹ 18 ਕਿਲੋਮੀਟਰ ਪੋਰਟ ਕਰੈਡਿਟ ਗੋ ਦੇ ਲੇਕਸ਼ੋਰ ਰੋਡ ਤੋਂ ਸ਼ੁਰੂ ਹੋਕੇ ਬਰੈਂਪਟਨ ਗੇਟਵੇ ਟਰਮੀਨਲ ਸਟੀਲਜ਼ ਐਵੇਨਿਊ ਤੱਕ ਆਏਗੀ। ਇਸ ਵਿੱਚ 19 ਸਟਾਪ ਹੋਣਗੇ ਇਨ੍ਹਾਂ ਵਿੱਚ ਪੋਰਟ ਕਰੈਡਿਟ ਅਤੇ ਕੱੁਕਸਵਿਲ ਗੋ ਸਟੇਸ਼ਨ, ਮਿਸੀਸਾਗਾ ਟ੍ਰਾਂਜਿ਼ੱਟਵੇ, ਗੋ ਟ੍ਰਾਂਜਿ਼ੱਟ ਮਿਲਟਨ ਲਾਈਨ, ਲੇਕਸ਼ੋਟ ਵੈਸਟ ਰੇਲ ਲਾਈਨਸ, ਮਿਲਵੇਅ ਅਤੇ ਜ਼ੂਮ ਟ੍ਰਾਂਜਿ਼ੱਟ ਲਾਈਨਸ। ਇਸ ਐਲ ਆਰ ਟੀ ਦੇ ਰੱਖ ਰਖਾਵ ਦਾ ਸਮਾਨ ਰੱਖਣ ਲਈ ਹਾਈਵੇ 407 ਅਤੇ ਕੈਨੇਡੀ ਰੋਡ ਨੇੜੇ ਸਟੋਰ ਵੀ ਬਣਾਇਆ ਜਾਵੇਗਾ।
ਸ਼ੁਰੂਆਤ ਵਿੱਚ ਇਹ 20 ਕਿਲੋਮੀਟਰ ਦਾ ਫਾਸਲਾ ਸੀ ਜਿਸ ਵਿੱਚ 22 ਸਟਾਪ ਹੋਣੇ ਸਨ, ਪਰ ਹਾਲ ਹੀ ਵਿੱਚ ਮੈਟਰੋਲੰਿਕਸ ਵਲੋਂ ਇਹ ਐਲਾਨ ਕੀਤਾ ਗਿਆ ਕਿ ਇਸ ਦੀ ਲਾਗਤ ਨੂੰ ਘਟਾਉਣ ਲਈ ਸਿਟੀ ਸੈਂਟਰ ਦਾ ਇਲਾਕਾ ਵਿੱਚੋਂ ਕੱਢ ਦਿੱਤਾ ਗਿਆ ਹੈ ਜਿਸ ਕਰਕੇ ਇਸ ਦੀ ਲੰਬਾਈ ਹੁਣ 18 ਕਿਲੋਮੀਟਰ ਰਹਿ ਗਈ ਹੈ। ਇਸ ਖ਼ਬਰ ਦੇ ਬਾਹਰ ਆਉਣ ਨਾਲ ਬਰੈਂਪਟਨ ਸਿਟੀ ਵਲੋਂ ਵੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ਕਿ ਜਿਵੇਂ ਇਹ ਪ੍ਰਜੈਕਟ ਉਲੀਕਿਆ ਗਿਆ ਸੀ ਉਸੇ ਤਰ੍ਹਾਂ ਬਣਾਇਆ ਜਾ ਰਿਹਾ ਹੈ। ਕਿਊਂਕਿ 2018 ਵਿੱਚ ਐਨਡੀਪੀ ਵਲੋਂ ਇਹ ਸਵਾਲ ਉਠਾਇਆ ਗਿਆ ਸੀ ਕਿ ਡੱਗ ਫੋਰਡ ਇਸ ਨੂੰ ਪੂਰੀ ਤਰ੍ਹਾਂ ਖਾਰਜ ਕਰ ਦੇਵੇਗਾ। ਮੈਟਰੋਲੰਿਕਸ ਵਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਪ੍ਰੋਜੈਕਟ ਦੇ ਕੱੁਝ ਹਿੱਸੇ ਭਵਿੱਖ ਵਿੱਚ ਪੂਰੇ ਕੀਤੇ ਜਾਣਗੇ। ਮੈਟਰੋਲੰਿਕਸ ਵਲੋਂ ਐਲ ਆਰ ਟੀ ਦੇ ਨਿਰਮਾਣ ਦੀ ਖ਼ਬਰ ਤੋਂ ਬਾਅਦ ਸਿਟੀ ਸੈਂਟਰ ਦੀ ਲੂਪ ਸਬੰਧੀ ਮਿਸੀਸਾਗਾ ਦੀ ਮੇਅਰ ਬੋਨੀ ਕ੍ਰੋਂਬੀ ਨੇ ਕਿਹਾ ਕਿ ਸਿਟੀ ਸੈਂਟਰ ਲੂਪ ਦਾ ਨਿਰਮਾਣ ਬਹੁਤ ਮਹਿੱਤਵਪੂਰਣ ਹੈ ਇਸ ਲਈ ਅਸੀਂ ਇਹ ਨਿਸ਼ਚਿਤ ਕਰਾਂਗੇ ਕਿ ਇਸ ਨੂੰ ਵੀ ਬਣਾਇਆ ਜਾਵੇ। ਬਰੈਂਪਟਨ ਸਿਟੀ ਜਿਹੜੀ ਅਜੇ ਇਹ ਤਹਿ ਨਹੀਂ ਕਰ ਪਾਈ ਕਿ ਬਰੈਂਪਟਨ ਗੇਟਵੇ ਟਰਮਨਲ ਤੋਂ ਬਾਅਦ ਐਲ ਆਰ ਟੀ ਕਿੱਥੇ ਜਾਏਗੀ, ਪਰ ਸਿਟੀ ਵਲੋਂ ਇਸ ਪ੍ਰੋਜੈਟ ਦੇ ਨਿਰਮਾਣ ਸਬੰਧੀ ਕਿਹਾ ਕਿ ਇਸ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਹੋਰ ਸੌਖ ਹੋਵੇਗੀ।
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਆਪਣੇ ਬਿਆਨ ਵਿੱਚ ਕਿਹਾ ਸਾਨੂੰ ਖ਼ੁਸ਼ੀ ਹੈ ਕਿ ਇਹ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਪਰ ਅਸੀਂ ਇਸ ਦੇ ਫੇਜ਼ 2 ਦੇ ਨਿਰਮਾਣ ਬਾਰੇ ਵੀ ਦੇਖ ਰਹੇ ਹਾਂ ਕਿ ਬਰੈਂਪਟਨ ਡਾਊਨ ਟਾਊਨ ਗੋ ਸਟੇਸ਼ਨ ਤੱਕ ਇਸ ਨੂੰ ਸਰੁੰਗ ਦੇ ਜ਼ਰੀਏ ਕਿਵੇਂ ਲੈਕੇ ਜਾਣਾ ਹੈ। ਇੰਨਫਰਾਸਟਰਕਚਰ ਉਨਟੈਰੀE ਅਤੇ ਮੈਟਰੋਲੰਿਕਸ ਵਲੋਂ ਕਿਹਾ ਗਿਆ ਹੈ ਕਿ ਇਸ ਸਾਲ ਪੱਤਝੜ ਤੱਕ ਇਹ ਪ੍ਰਜੈਕਟ ਮੋਬੀਲੰਿਕਸ ਨੂੰ ਦੇ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਨਾਲ ਹੀ ਇਸ ਦੀ ਡਿਜ਼ਾਈਨਿੰਗ ਸ਼ੁਰੂ ਹੋ ਜਾਵੇਗੀ।