ਮੈਨਚੈਸਟਰ, 9 ਸਤੰਬਰ

ਬਰਤਾਨੀਆ ਦੇ ਮਾਨਚੈਸਟਰ ਵਿੱਚ ਸਿੱਖ ਗ੍ਰੰਥੀ ਉੱਤੇ ਪਿਛਲੇ ਮਹੀਨੇ ਹੋਏ ਹਮਲੇ ਸਬੰਧੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਹਮਲੇ ’ਚ 62 ਸਾਲਾ ਗ੍ਰੰਥੀ ਦੇ ਦਿਮਾਗ ’ਤੇ ਗੰਭੀਰ ਸੱਟ ਲੱਗੀ ਸੀ। ਮਾਨਚੈਸਟਰ ਸਿਟੀ ਸੈਂਟਰ ਵਿੱਚ ਗ੍ਰੰਥੀ ਉੱਤੇ ਹਮਲੇ ਦੇ ਸਬੰਧੀ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪਿਛਲੇ ਹਫ਼ਤੇ ਪੁਲੀਸ ਨੇ ਹਮਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਸੀ।