ਲੰਡਨ, 2 ਅਕਤੂੁਬਰ

ਬਰਤਾਨੀਆ ਦੀ ਸਰਕਾਰ ਨੇ ਅੱਜ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਗਈ ਸਰਕਾਰੀ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ। ਅਜਿਹਾ ਭਾਰਤ ਸਰਕਾਰ ਵੱਲੋਂ ਭਾਰਤ ਪਹੁੰਚਣ ਵਾਲੇ ਬਰਤਾਨਵੀ ਨਾਗਰਿਕਾਂ ਉੱਤੇ ਕਰੋਨਾਵਾਇਰਸ ਸਬੰਧੀ ਪਾਬੰਦੀਆਂ ਲਗਾਏ ਜਾਣ ਦੇ ਫ਼ੈਸਲੇ ਮਗਰੋਂ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਕੱਲ੍ਹ ਫ਼ੈਸਲਾ ਲਿਆ ਸੀ ਕਿ ਭਾਰਤ ਪਹੁੰਚਣ ਵਾਲੇ ਹਰੇਕ ਬਰਤਾਨਵੀ ਨਾਗਰਿਕ ਨੂੰ 10 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ, ਫਿਰ ਭਾਵੇਂ ਉਸ ਨੇ ਵੈਕਸੀਨ ਲਗਵਾਈ ਹੈ ਜਾਂ ਨਹੀਂ। ਉੱਧਰ, ਬਰਤਾਨਵੀ ਅਧਿਕਾਰੀਆਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਇਸ ਮਸਲੇ ਉੱਤੇ ਉਹ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਬਰਤਾਨੀਆ ਵੱਲੋਂ ਅਪਡੇਟ ਕੀਤੀ ਗਈ ਯਾਤਰਾ ਐਡਵਾਈਜ਼ਰੀ ਵਿਚ ਦੱਸਿਆ ਗਿਆ ਹੈ ਕਿ ਸੋਮਵਾਰ ਤੋਂ ਬਰਤਾਨੀਆ ਤੋਂ ਭਾਰਤ ਜਾਣ ਵਾਲੇ ਸਾਰੇ ਨਾਗਰਿਕਾਂ ਲਈ 10 ਦਿਨਾਂ ਦਾ ਇਕਾਂਤਵਾਸ ਜ਼ਰੂਰੀ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਅੱਠਵੇਂ ਦਿਨ ਕੋਵਿਡ-19 ਦਾ ਟੈਸਟ ਵੀ ਕੀਤਾ ਜਾਵੇਗਾ।