ਲੰਡਨ, 24 ਸਤੰਬਰ

ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਹਾਊਸ ਆਫ਼ ਕਾਮਨਜ਼ ਵਿੱਚ ਚਰਚਾ ਲਈ “ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ” ਬਾਰੇ ਮਤਾ ਪੇਸ਼ ਕੀਤਾ ਹੈ, ਜਿਸ ‘ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਤੇ ਅਨਿੱਖੜਵੇਂ ਹਿੱਸੇ ਸਬੰਧੀ ਕਿਸੇ ਵੀ ਵਿਸ਼ੇ ’ਤੇ ਕਿਸੇ ਵੀ ਮੰਚ ’ਤੇ ਕੀਤੇ ਤੱਥਾਂ ਅਧਾਰਤ ਪੁਸ਼ਟੀ ਕਰਨ ਦੀ ਲੋੜ ਹੈ। ਕਸ਼ਮੀਰ ‘ਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ (ਏਪੀਪੀਜੀ) ਦੇ ਸੰਸਦ ਮੈਂਬਰਾਂ ਨੇ ਮਤਾ ਪੇਸ਼ ਕੀਤਾ।